
Skip to content
ਜਲੰਧਰ (ਪੁਨੀਸ਼ ਅਰੋੜਾ) : ਪੰਜਾਬੀ ਲਿਖਾਰੀ ਸਭਾ (ਰਜਿ.) ਜਲੰਧਰ ਵੱਲੋਂ ਸਾਹਿਤ ਜਗਤ ਦੀਆਂ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਕਰਦੇ ਹੋਏ ਸਾਲ 2026 ਦਾ ਪਹਿਲਾ ਕਵੀ ਦਰਬਾਰ ਸਥਾਨਕ ਸਿੱਖ ਮਿਸ਼ਨਰੀ ਕਾਲਜ ਮਾਡਲ ਹਾਊਸ ਦੇ ਸਾਹਿਤਕ ਹਾਲ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸ੍ਰ. ਗੁਰਮੁਖ ਸਿੰਘ ਐਮ.ਏ (ਉੱਘੇ ਕਵੀਸ਼ਰ ਤੇ ਲੇਖਕ) ਅਤੇ ਸ੍ਰ. ਸਤਬੀਰ ਸਿੰਘ (ਉੱਪ ਚੈਅਰਮੈਨ ਪੰਜਾਬੀ ਲਿਖਾਰੀ ਸਭਾ), ਸ੍ਰ. ਪ੍ਰਿੰਸਪਾਲ ਸਿੰਘ (ਉੱਘੇ ਸੰਗੀਤੱਗ) ਸ਼੍ਰੀ ਸੁਰਿੰਦਰ ਫ਼ਰਿਸ਼ਤਾ (ਨਾਮਵਰ ਟੀ.ਵੀ ਕਲਾਕਾਰ ਘੁੱਲੇ ਸ਼ਾਹ ਜੀ), ਡਾ. ਜਸਵਿੰਦਰ ਕੌਰ ਜੱਸੀ, ਡਾ. ਨਿਧੀ ਪਾਠਕ ਇਹ ਸਭ (ਵਿਸ਼ੇਸ਼ ਮਹਿਮਾਨ) ਸਨ। ਇਨ੍ਹਾਂ ਛੇ ਮਹਾਨ ਸ਼ਖ਼ਸੀਅਤਾਂ ਨੂੰ ‘ਪੰਜਾਬੀ ਮਾਂ ਬੋਲੀ ਦਾ ਮਾਣ-ਸਨਮਾਨ’ ਦੇ ਕੇ ਸਨਮਾਨਿਤ ਕੀਤਾ ਗਿਆ।ਸਭਾ ਦੇ ਪ੍ਰਧਾਨ ਸ੍ਰ. ਹਰਭਜਨ ਸਿੰਘ ਨਾਹਲ ਨੇ ਸਮਾਗਮ ਦੀ ਰਸਮੀ ਤੌਰ ‘ਤੇ ਸ਼ੁਰੂਆਤ ਕਰਦੇ ਹੋਏ ਪ੍ਰਧਾਨਗੀ ਮੰਡਲ ‘ਚ ਬੈਠੇ ਹੋਏ ਮਹਿਮਾਨਾਂ ਤੇ ਪਹੁੰਚੇ ਹੋਏ ਕਵੀਆਂ/ਲੇਖਕਾਂ ਅਤੇ ਸਰੋਤਿਆਂ ਦਾ ਸਵਾਗਤ ਕੀਤਾ। ਕਵੀ ਦਰਬਾਰ ਦੀ ਆਰੰਭਤਾ ਸਭਾ ਦੇ ਸਕੱਤਰ ਸ੍ਰ. ਮਹਿੰਦਰ ਸਿੰਘ ਅਨੇਜਾ ਨੇ ਆਪਣੀ ਕਵਿਤਾ ਨਾਲ ਹਾਜ਼ਰੀ ਲਗਵਾ ਕੇ ਸਟੇਜ ਸਕੱਤਰ ਦਾ ਮੰਚ ਸੰਭਾਲਿਆ। ਇਸ ਦੇ ਨਾਲ ਹੀ ਸਭਾ ਦੇ ਚੈਅਰਮੈਨ ਸ੍ਰ. ਦਲਬੀਰ ਸਿੰਘ ਰਿਆੜ ਨੇ ਸਨਮਾਨਿਤ ਹੋਣ ਜਾ ਰਹੀਆਂ ਸਾਰੀਆਂ ਸ਼ਖਸੀਅਤਾਂ ਦੇ ਬਾਰੇ ਜਾਣ ਪਹਿਚਾਣ ਅਤੇ ਸਾਹਿਤਕ ਖੇਤਰ ਵਿੱਚ ਉਨ੍ਹਾਂ ਦੀ ਵੱਡਮੁੱਲੀ ਦੇਣ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ।ਹਰ ਵਾਰ ਦੀ ਤਰ੍ਹਾਂ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿਚ ਉੱਘੇ ਕਵੀਆਂ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਇਹ ਸਮਾਗਮ ਲੋਹੜੀ ਤੇ ਮਾਘੀ ਨੂੰ ਸਮਰਪਿਤ ਸੀ। ਸਮਾਗਮ ‘ਚ ਉੱਘੇ ਸਮਾਜ-ਸੇਵੀ ਸੁਰਜੀਤ ਸਿੰਘ ਸਸਤਾ ਆਇਰਨ ਵਾਲੇ 30 ਦਸੰਬਰ, 2025 ਨੂੰ ਸਦੀਵੀਂ ਵਿਛੋੜਾ ਦੇ ਗਏ ਸਨ, ਉਨ੍ਹਾਂ ਨੂੰ ਯਾਦ ਕਰਦਿਆਂ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਸਮਾਗਮ ਵਿੱਚ ਮਹਿੰਦਰ ਸਿੰਘ ਅਨੇਜਾ, ਹਰਭਜਨ ਸਿੰਘ ਨਾਹਲ, ਦਲਬੀਰ ਸਿੰਘ ਰਿਆੜ, ਬਲਦੇਵ ਸਿੰਘ ਬੱਧਨ, ਮਦਨ ਲਾਲ ਕੈਰੋਂ, ਸੁਖਦੇਵ ਸਿੰਘ ਗੰਢਵਾਂ, ਡਾ.ਮਨੋਜ ਫਗਵਾੜਵੀਂ, ਗੁਰਦੀਪ ਸਿੰਘ ਉਜਾਲਾ, ਲਾਲੀ ਕਰਤਾਰਪੁਰੀ, ਹਰਜਿੰਦਰ ਸਿੰਘ ਜਿੰਦੀ, ਦਲਜੀਤ ਮਹਿਮੀ, ਮਿੱਤਰ ਮਨਜੀਤ, ਕੁਲਵਿੰਦਰ ਸਿੰਘ ਗਾਖਲ (ਸਟੇਟ ਅਵਾਰਡੀ), ਸੰਦੀਪ ਸਿੰਘ ਖਰਲ, ਅਮਰ ਸਿੰਘ ਅਮਰ, ਹੀਰਾ ਲਾਲ ਮਲਹੋਤਰਾ, ਐਸ.ਐਸ ਸੰਧੂ, ਹਰਬੰਸ ਸਿੰਘ ਕਲਸੀ, ਵਰਿੰਦਰ ਕੁਮਾਰ, ਇੰਦਰ ਸਿੰਘ ਮਿਸ਼ਰੀ, ਉਰਮਿਲਜੀਤ ਸਿੰਘ ਵਾਲੀਆ, ਰਸ਼ਪਾਲ ਸਿੰਘ ਵਾਲੀਆ, ਅਵਤਾਰ ਸਿੰਘ ਖਾਲਸਾ, ਵੀ.ਕੇ.ਦਿਆਲਪੁਰੀ, ਪਰਮੋਦ ਕੁਮਾਰ ਗਾਂਧੀ (ਰਿਟਾਇਰਡ ਏ.ਜੀ.ਐਮ ਪੀ.ਐਨ.ਬੈਂਕ), ਗੁਰਬਚਨ ਕੌਰ ਦੂਆ, ਅਮਰ ਕੌਰ ਬੇਦੀ, ਗੁਰਮਿੰਦਰ ਕੌਰ, ਬਲਜੀਤ ਕੌਰ ਵਿਰਕ, ਅੰਮ੍ਰਿਤਪਾਲ ਸਿੰਘ ਹਾਮੀ, ਸ਼ਰਮਾ ਅਤੇ ਸਾਹਿਬਾ ਜੀਟਨ ਕੌਰ ਬਾਂਸਲ ਹਾਜ਼ਿਰ ਸਨ। ਸਭ ਨੇ ਬਾਖੂਬੀ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ।ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਸ੍ਰ. ਗੁਰਮੁਖ ਸਿੰਘ ਐਮ.ਏ, ਸ੍ਰ. ਸਤਬੀਰ ਸਿੰਘ, ਸ੍ਰ. ਪ੍ਰਿੰਸਪਾਲ ਸਿੰਘ, ਸ਼੍ਰੀ ਸੁਰਿੰਦਰ ਫ਼ਰਿਸ਼ਤਾ, ਡਾ.ਜਸਵਿੰਦਰ ਕੌਰ ਜੱਸੀ, ਡਾ.ਨਿਧੀ ਪਾਠਕ, ਸ੍ਰ. ਦਲਬੀਰ ਸਿੰਘ ਰਿਆੜ, ਸ੍ਰ. ਹਰਭਜਨ ਸਿੰਘ ਨਾਹਲ ਅਤੇ ਮੈਡਮ ਗੁਰਬਚਨ ਕੌਰ ਦੂਆ ਨੇ ਵੀ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ ਤੇ ਆਪੋ ਆਪਣੀਆਂ ਰਚਨਾਵਾਂ ਨਾਲ ਵੀ ਸਰਸ਼ਾਰ ਕੀਤਾ। ਅੰਤ ਵਿੱਚ ਪ੍ਰਧਾਨਗੀ ਮੰਡਲ ਵਿੱਚੋਂ ਸਭਾ ਦੇ ਸੀਨੀ. ਮੀਤ ਪ੍ਰਧਾਨ ਮੈਡਮ ਗੁਰਬਚਨ ਕੌਰ ਦੂਆ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਧੀਆਂ ਬਾਰੇ ਆਪਣੇ ਵਡਮੁੱਲੇ ਵਿਚਾਰਾਂ ਨਾਲ ਸਭ ਨੂੰ ਸਰਸ਼ਾਰ ਕੀਤਾ। ਇਸ ਸਮਾਗਮ ਦੀ ਵਿਸ਼ੇਸ਼ ਗੱਲ ਇਹ ਰਹੀ ਸ੍ਰ. ਗੁਰਮੁਖ ਸਿੰਘ ਐਮ.ਏ ਤੇ ਉਨ੍ਹਾਂ ਦੇ ਸਾਥੀ ਜੁਗਰਾਜ ਸਿੰਘ ਅਤੇ ਸ੍ਰ. ਕੁਲਵਿੰਦਰ ਸਿੰਘ ਗਾਖਲ ਤੇ ਅਮਰ ਸਿੰਘ ਅਮਰ ਨੇ ਬਾਕਮਾਲ ਕਵੀਸ਼ਰੀ ਪੇਸ਼ ਕੀਤੀ। ਸਟੇਜ ਸਕੱਤਰ ਦੀ ਸੇਵਾ ਮਹਿੰਦਰ ਸਿੰਘ ਅਨੇਜਾ ਨੇ ਹਰ ਵਾਰ ਦੀ ਤਰ੍ਹਾਂ ਬਾਖ਼ੂਬੀ ਨਿਭਾਈ।Related