ਰਿਵਾਲਵਰ ਦੀ ਸਫ਼ਾਈ ਕਰਦੇ ਸਮੇਂ ਚੱਲੀ ਗੋਲ਼ੀ, ਡੀਐੱਸਪੀ ਦੀ ਮੌਤ

ਫਗਵਾੜਾ ‘ਚ ਡੀਐੱਸਪੀ ਵਜੋਂ

ਸੇਵਾਵਾ ਨਿਭਾਉਣ ਵਾਲੇ ਯੋਗੇਸ਼ ਕੁਮਾਰ ਸ਼ਰਮਾ ਦੀ ਘਰ ਵਿਚ ਸਰਵਿਸ ਰਿਵਾਲਵਰ ਦੀ ਸਫ਼ਾਈ ਕਰਦੇ ਸਮੇਂ ਗੋਲ਼ੀ ਚੱਲਣ ਨਾਲ ਮੌਤ ਹੋ ਗਈ। ਉਨ੍ਹਾਂ ਦੀ ਹੁਣੇ ਹੀ ਐਸਟੀਐੱਫ ਤੋਂ ਟਰਾਸਫਰ ਹੋਣ ਮਗਰੋਂ ਚੰਡੀਗੜ੍ਹ ਵਿਖੇ ਪੋਸਟਿੰਗ ਹੋਈ ਸੀ। ਉਨ੍ਹਾਂ ਦੇ ਪਿਤਾ ਰਾਮ ਸਰੂਪ ਸ਼ਰਮਾ ਨੇ ਦੱਸਿਆ ਕਿ ਉਨ੍ਹਾ ਦਾ ਪੁੱਤਰ ਪੁਲਿਸ ਕੁਆਰਟਰਾ ਵਿਚ ਰਹਿੰਦਾ ਸੀ ਜਦਕਿ ਉਨ੍ਹਾਂ ਦੀ ਨੂੰਹ ਸਵਰਾਜ ਕਾਲੋਨੀ ਵਿਚ ਰਹਿੰਦੀ ਹੈ। ਉਹ ਜਦੋ ਆਪਣੀ ਨੂੰਹ ਨੂੰ ਕਾਰ ਦੇਣ ਲਈ ਸਵਰਾਜ ਕਾਲੋਨੀ ਗਏ ਹੋਏ ਸਨ ਤਾ ਪਿੱਛੇ ਯੋਗੇਸ਼ ਸਰਵਿਸ ਰਿਵਾਲਵਰ ਸਾਫ ਕਰ ਰਹੇ ਸਨ ਤਾ ਅਚਾਨਕ ਗੋਲੀ ਚੱਲ ਗਈ ਜਿਹੜੀ ਉਨ੍ਹਾਂ ਦੀ ਛਾਤੀ ਵਿਚ ਲੱਗੀ। ਪੁਲਿਸ ਮੁਲਾਜ਼ਮਾ ਨੇ ਉਨ੍ਹਾ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ।