
Skip to content

ਲੈਕਚਰਾਰ ਪਰਵਿੰਦਰ ਕੌਰ ਨੂੰ ਸੇਵਾ ਮੁਕਤੀ ਤੇ ਯੂਨੀਅਨ ਵਲੋਂ ਕੀਤਾ ਸਨਮਾਨਿਤ
ਫਗਵਾੜਾ- ਪੰਜਾਬ ਸਿੱਖਿਆ ਵਿਭਾਗ ਵਿੱਚ 28 ਸਾਲਾਂ ਦੀ ਬੇਦਾਗ ਅਤੇ ਸਮਰਪਿਤ ਸੇਵਾਵਾਂ ਤੋਂ ਬਾਅਦ ਅਰਥ ਸ਼ਾਸ਼ਤਰ ਲੈਕਚਰਾਰ ਮੈਡਮ ਪਰਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌਲੀ ਤੋਂ ਸੇਵਾ ਮੁਕਤ ਹੋ ਗਏ । ਸੇਵਾ ਮੁਕਤੀ ਦੇ ਸੰਬੰਧ ਵਿੱਚ ਪਰਿਵਾਰ ਵਲੋਂ ਫਗਵਾੜਾ ਦੇ ਨਿੱਜੀ ਹੋਟਲ ਵਿਚ ਆਯੋਜਿਤ ਸਨਮਾਨ ਸਮਾਰੋਹ ਦੌਰਾਨ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਫਗਵਾੜਾ ਵਲੋਂ ਬਲਾਕ ਪ੍ਰਧਾਨ ਲੈਕ. ਵਰਿੰਦਰ ਸ਼ਰਮਾ ਦੀ ਅਗਵਾਈ ਵਿੱਚ ਮੈਡਮ ਪਰਵਿੰਦਰ ਕੌਰ ਵਲੋਂ ਨਿਭਾਈਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਸਨਮਾਨ ਪ੍ਰਤੀਕ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ । ਮੌਲੀ ਦੇ ਪੰਜਾਬੀ ਲੈਕਚਰਾਰ ਸੀਤਲ ਕੁਮਾਰ ਨੇ ਮੈਡਮ ਪਰਵਿੰਦਰ ਕੌਰ ਦੇ ਪੜਾਉਣ ਦੀ ਸ਼ੈਲੀ ਦੀ ਤਾਰੀਫ ਕੀਤੀ । ਯੂਨੀਅਨ ਸਕੱਤਰ ਮੈਡਮ ਦਲਜੀਤ ਚਾਨਾ ਅਤੇ ਲੈਕ. ਵੰਦਨਾ ਸ਼ਰਮਾ ਵਲੋਂ ਮੈਡਮ ਪਰਵਿੰਦਰ ਕੌਰ ਦੇ ਵਧੀਆ ਸਮਾਜਿਕ ਅਤੇ ਸਕਾਰਾਤਮਿਕ ਪੱਖ ਦੀ ਤਾਰੀਫ ਕਰਦਿਆਂ ਸੰਗਠਨ ਦੀ ਰੀੜ ਦੀ ਹੱਡੀ ਦੱਸਿਆ । ਸਕੂਲ ਪ੍ਰਿੰਸੀਪਲ ਸੀਮਾ ਮਿਨਹਾਸ, ਸਵੀਪ ਸਕੀਮ ਦੇ ਬਲਾਕ ਕੋਆਰਡੀਨੇਟਰ ਲੈਕ. ਰਾਜੇਸ਼ ਭਨੋਟ ਅਤੇ ਹਰਜਿੰਦਰ ਗੋਗਨਾ ਨੇ ਦੱਸਿਆ ਕਿ ਮੈਡਮ ਪਰਵਿੰਦਰ ਦਾ ਵਰਤਾਰਾ ਹਮੇਸ਼ਾ ਜ਼ਿੰਮੇਵਾਰੀ ਭਰਪੂਰ ਰਿਹਾ ਹੈ ਅਤੇ ਉਹਨਾਂ ਨੇ ਅਧਿਆਪਨ ਦੇ ਨਾਲ ਨਾਲ ਸਕੂਲ ਪ੍ਰਬੰਧਨ ਦੀ ਮੁਹਾਰਤ ਨਾਲ ਵੀ ਸਕੂਲ ਨੂੰ ਲਾਭ ਪਹੁੰਚਾਇਆ ਹੈ । ਆਪਣੇ ਸੇਵਾਕਾਲ ਦਾ ਜ਼ਿਕਰ ਕਰਦਿਆਂ ਮੈਡਮ ਪਰਵਿੰਦਰ ਕੌਰ ਨੇ ਕਿਹਾ ਕਿ ਉਹਨਾਂ ਨੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਹੀ ਪੜਾਇਆ ਅਤੇ ਲੋੜਵੰਦ ਬੱਚਿਆਂ ਦੀ ਆਪਣੇ ਪੱਧਰ ਤੇ ਹੀ ਮਦਦ ਕੀਤੀ । ਪਰਿਵਾਰ ਵਲੋਂ ਮੈਨੇਜਰ ਰੰਜੀਵ ਕੁਮਾਰ ਨੇ ਸਭ ਦਾ ਧੰਨਵਾਦ ਕੀਤਾ । ਇਸ ਮੌਕੇ ਜਸਵਿੰਦਰ ਕੁਮਾਰ, ਜਗਜੀਤ ਸਿੰਘ, ਸੀਤਲ ਕੁਮਾਰ , ਵਰਿੰਦਰ ਕੌਰ, ਅਰੁਣ ਕੁਮਾਰ, ਪ੍ਰਵੀਨ ਕੁਮਾਰੀ, ਸੁਰਜੀਤ ਕੁਮਾਰੀ, ਬਿਮਲਾ ਦੇਵੀ, ਪੰਕਜ ਰਾਵਤ, ਡਾ. ਬੀ.ਆਰ ਅੰਬੇਦਕਰ ਸੁਸਾਇਟੀ ਦੇ ਪ੍ਰਧਾਨ ਜਗਨ ਨਾਥ ਬਾਂਸਲ , ਨੀਤਾ, ਸੰਤੋਖ ਸਿੰਘ ਹਾਜ਼ਰ ਸਨ ।
Related