
Skip to content
ਜਲੰਧਰ, 3 ਫਰਵਰੀ (ਪੁਨੀਸ਼ ਅਰੋੜਾ): ਰੱਬਰ ਫੁਟਵੇਅਰ ਮੈਨੂਫੈਕਚਰਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਦੌਰਾਨ ਚੋਣ ਪ੍ਰਕਿਰਿਆ ਚੇਅਰਮੈਨ ਬੀ. ਬੀ. ਜ੍ਯੋਤੀ ਦੀ ਅਗਵਾਈ ਹੇਠ ਸੰਪੰਨ ਹੋਈ। ਪ੍ਰਧਾਨ ਪਦ ਲਈ ਨੀਰਜ ਅਰੋੜਾ, ਜਨਰਲ ਸੈਕਰੇਟਰੀ ਲਈ ਵਿਪਿਨ ਦੁੱਗਲ ਅਤੇ ਫਾਇਨੈਂਸ਼ਲ ਸੈਕਰੇਟਰੀ ਲਈ ਅਮਿਤ ਚੱਡਾ ਨੂੰ ਨਿਰਵਿਰੋਧ ਚੁਣਿਆ ਗਿਆ।ਨੀਰਜ ਅਰੋੜਾ ਨੇ ਕਿਹਾ ਕਿ ਉਹ ਪਿਛਲੇ 8 ਸਾਲਾਂ ਤੋਂ ਮਿਲ ਰਹੇ ਸਹਿਯੋਗ ਲਈ ਧੰਨਵਾਦੀ ਹਨ ਅਤੇ ਅੱਗੇ ਵੀ ਉਦਯੋਗ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਇਕਜੁੱਟ ਕੋਸ਼ਿਸ਼ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਸਾਂਝੇ ਯਤਨਾਂ ਨਾਲ ਰੱਬਰ ਫੁਟਵੇਅਰ ਉਦਯੋਗ ‘ਤੇ ਜੀ.ਐਸ.ਟੀ. ਦਰ ਘਟਵਾਈ ਗਈ ਅਤੇ ਛੋਟੀ ਇਕਾਈਆਂ ਨੂੰ ਬੀ.ਆਈ.ਐਸ. ਤੋਂ ਛੂਟ ਦਿਵਾਈ ਗਈ।ਰਬੜ ਫੁੱਟਵੇਅਰ ਮਨੁਫੈਕਚਰ ਦੇ ਪ੍ਰਧਾਨ ਨੀਰਜ ਅਰੋੜਾ ਨੇ ਸੁਨੀਲ ਜੁੱਲਕਾ ਮਾਲਟੂ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ।ਇਸ ਮੌਕੇ ਚੇਅਰਮੈਨ ਬੀ ਬੀ ਜਯੋਤੀ ਅਤੇ ਸੇਕ੍ਰੇਟਰੀ ਕਪਿਲ ਪੁੰਛੀ ਵੀ ਹਾਜਰ ਸਨ।
ਸੀਨੀਅਰ ਵਾਈਸ ਪ੍ਰਧਾਨ ਵਜੋਂ ਰਾਜਿੰਦਰ ਅਰੋੜਾ, ਸੁਮਨ ਜੁਲਕਾ , ਮਣਿਕ ਗੁਲਾਟੀ, ਦੇਵਿੰਦਰ ਧਈ ਅਤੇ ਅਨਿਲ ਗੁਪਤਾ ਰਹਿਣਗੇ। ਵਾਈਸ ਪ੍ਰਧਾਨਾਂ ਵਿੱਚ ਗੌਰਵ ਅਗਰਵਾਲ, ਨੀਰਜ ਕੋਹਲੀ, ਵਿਜੇ ਸ਼ਰਮਾ, ਸੁਰੇਸ਼ ਕੋਹਲੀ ਅਤੇ ਪੰਕਜ ਬੰਸਲ ਸ਼ਾਮਲ ਹਨ।ਅੰਤ ਵਿੱਚ ਜਨਰਲ ਸੈਕਰੇਟਰੀ ਵਿਪਿਨ ਦੁੱਗਲ ਨੇ ਵੋਟ ਆਫ਼ ਥੈਂਕਸ ਪੇਸ਼ ਕਰਦਿਆਂ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਐਸੋਸੀਏਸ਼ਨ ਨੂੰ ਮੈਂਬਰਾਂ ਦਾ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੇਗਾ।Related