
Skip to content
ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਹੜ੍ਹਾਂ ਤੋਂ ਬਾਅਦ ਦੇ ਹਾਲਾਤਾਂ ਚੋਂ ਪੀੜ੍ਹਤਾਂ ਨੂੰ ਕੱਢਣ ਲਈ ਜਿੱਥੇ ਸਮਾਜਿਕ, ਰਾਜਨੀਤਕ, ਸਰਕਾਰੀ ਲੋਕ ਜੁਟੇ ਹੋਏ ਹਨ ਓਥੇ ਹੀ ਕਲਾਕਾਰ ਭਾਈਚਾਰਾ ਲਗਾਤਾਰ ਸੇਵਾ ਕਰਨ ਲਈ ਮੈਦਾਨ ਵਿੱਚ ਉਤਰ ਰਿਹਾ ਹੈ।
ਕੁਝ ਦਿਨ ਪਹਿਲਾਂ ਹੀ ਕਨੇਡਾ ਦੌਰੇ ਤੋਂ ਵਾਪਿਸ ਮੁੜੇ ਲੋਕ ਗਾਇਕ ਹਰਿੰਦਰ ਸੰਧੂ ਅੱਜ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਹੰਭਲਾ ਫਾਊਂਡੇਸ਼ਨ ਪੰਜਾਬ ਵੱਲੋਂ ਲਗਾਏ ‘ਮੁੜ ਵਸੇਬਾ ਕੈਂਪ’ ਵਿਚ ਪੁੱਜੇ। ਜਿੱਥੇ ਉਹ ਸੰਸਥਾ ਦੇ ਡਾਕਟਰ ਸੁਰਜੀਤ ਸਿੰਘ ਸਿੱਧੂ, ਜਗਦੀਪ ਵੜਿੰਗ, ਗਾਮਾ ਸਿੱਧੂ, ਤਰਲੋਚਨ ਮੁਸਾਫ਼ਿਰ, ਪੀ ਕੇ ਨੂੰ ਮਿਲੇ। ਓਹਨਾ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕੰਮ ਕਰ ਰਹੀ ਹੰਭਲਾ ਫਾਊਂਡੇਸ਼ਨ ਦੇ ਮੈਂਬਰਾਂ ਤੋਂ ਪੂਰੀ ਜਾਣਕਾਰੀ ਲਈ ਅਤੇ ਆਪਣੇ ਵੱਲੋਂ ਮਦਦ ਕਰਨ ਦਾ ਐਲਾਨ ਕੀਤਾ। ਹਰਿੰਦਰ ਸੰਧੂ ਨੇ ਕਿਹਾ ਕਿ ਕੁਦਰਤ ਦੀ ਕਰੋਪੀ ਨੇ ਇੱਕ ਵਾਰ ਫਿਰ ਪੰਜਾਬ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਪੰਜਾਬੀ ਹਾਂ ਅਤੇ ਜਲਦ ਹੀ ਮੁੜ ਉੱਠ ਪਵਾਂਗੇ। ਓਹਨਾ ਕਿਹਾ ਕਿ ਉਹ ਆਪਣੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਨੂੰ ਤਿਆਰ ਹਨ। ਇਸ ਮੌਕੇ ਓਹਨਾ ਨੇ ਆਪਣੇ ਅਤੇ ਕਨੇਡਾ ਵਾਸੀ ਦੋਸਤ ਜੀਵਨ ਗਿੱਲ ਦੀ ਤਰਫੋਂ ਹੰਭਲਾ ਫਾਊਂਡੇਸ਼ਨ ਨੂੰ ਵਿੱਤੀ ਮਦਦ ਭੇਟ ਕੀਤੀ।
ਹਰਿੰਦਰ ਸੰਧੂ ਨੇ ਆਖਿਆ ਕਿ ਹੰਭਲਾ ਫਾਊਂਡੇਸ਼ਨ ਜੋ ਸੇਵਾ ਲਗਾਵੇਗੀ ਓਹੀ ਕਰਨਗੇ। ਇਸ ਮੌਕੇ ਓਹਨਾ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕੰਮ ਕਰ ਰਹੇ ਸਮਾਜ ਸੇਵੀ ਲੋਕਾਂ, ਸੰਸਥਾਵਾਂ ਦਾ ਦਿਲੋਂ ਧੰਨਵਾਦ ਕੀਤਾ। ਓਹਨਾ ਕਿਹਾ ਕਿ ਇਸ ਵਾਰ ਵੱਡੀ ਗਿਣਤੀ ਵਿਚ ਬਾਹਰਲੇ ਰਾਜਾਂ ਤੋਂ ਵੀ ਲੋਕਾਂ ਦਾ ਆਉਣਾ ਸ਼ੁਭ ਸੰਕੇਤ ਹੈ। ਇਸ ਮੌਕੇ ਓਹਨਾ ਨਾਲ ਸੁਖਵਿੰਦਰ ਸੁੱਖਾ ਫਰੀਦਕੋਟ, ਵਿੱਕੀ ਮਾਨੀਵਾਲੀਆ, ਅੰਮ੍ਰਿਤ ਮਚਾਕੀ, ਲੱਕੀ ਭਾਗ ਸਿੰਘ, ਬੱਬਲੂ ਕਾਉਣੀ, ਫੌਜੀ ਅੰਗਰੇਜ ਵੜਵਾਲ, ਪੀ ਕੇ, ਤਰਲੋਚਨ ਮੁਸਾਫ਼ਿਰ, ਜਸਵਿੰਦਰ ਸੰਧੂ, ਜਸਪਾਲ ਜੋਸਨ ਆਦਿ ਹਾਜ਼ਿਰ ਸਨ।Related