Skip to content
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਪੰਜਾਬ ਸਰਕਾਰ ਦੇ ਉੱਦਮ ਸਦਕਾ ਚੱਲ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਕੁੱਲਗੜੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਖੇਡਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 18 ਮੈਡਲ ਹਾਸਲ ਕੀਤੇ ਸਕੂਲ ਪਹੁੰਚਣ ਤੇ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਰੀਤੂ ਚੋਪੜਾ ਵੱਲੋਂ ਸਵਾਗਤ ਕੀਤਾ ਗਿਆ 14 ਸਾਲ ਦੀ ਉਮਰ ਦੇ ਵਰਗ ਵਿੱਚੋਂ ਵੀਰਨ ਸੇਠੀ ਜਮਾਤ ਨੌਵੀਂ ਨੇ ਸ਼ਾਟਪੁੱਟ ਵਿੱਚ ਪਹਿਲਾ ਸਥਾਨ ਅਰਮਾਨ ਅਠਵਾਲ ਨੇ 600 ਮੀਟਰ ਵਿੱਚ ਦੂਜਾ ਸਥਾਨ ਅਤੇ 60 ਮੀਟਰ ਵਿੱਚੋਂ ਤੀਜਾ ਸਥਾਨ ਸੁਖਪ੍ਰੀਤ ਕੌਰ ਜਮਾਤ ਨੌਵੀ ਨੇ ਸਾਟਪੁੱਟ ਵਿੱਚ ਦੂਜਾ ਸਥਾਨ ਐਸ਼ਮੀਤ ਕੌਰ ਜਮਾਤ ਸੱਤਵੀ ਨੇ 600 ਮੀਟਰ ਅਤੇ ਲੰਬੀ ਛਾਲ ਵਿੱਚੋਂ ਤੀਜਾ ਸਥਾਨ ਸੁਖਮਨੀ ਜਮਾਤ ਸੱਤਵੀਂ ਨੇ 60 ਮੀਟਰ ਵਿੱਚ ਦੂਜਾ ਸਥਾਨ ਹਾਸਿਲ ਕੀਤਾ 17 ਸਾਲ ਦੀ ਉਮਰ ਦੇ ਵਰਗ ਵਿੱਚ ਕੁਸਦੀਪ ਸਿੰਘ ਜਮਾਤ ਸੱਤਵੀ ਨੇ ਸ਼ਾਟਪੁੱਟ ਵਿੱਚ ਤੀਜਾ ਸਥਾਨ ਖੁਸ਼ਦੀਪ ਸਿੰਘ ਜਮਾਤ ਸੱਤਵੀ ਨੇ 800 ਮੀਟਰ ਅਤੇ 200 ਮੀਟਰ ਵਿੱਚ ਦੂਜਾ ਅਤੇ ਤੀਜਾ ਸਥਾਨ ਜਸਮੇਲ ਸਿੰਘ ਜਮਾਤ ਗਿਆਰਵੀ ਨੇ ਲੰਬੀ ਛਾਲ ਵਿੱਚ ਤੀਜਾ ਸਥਾਨ ਅਭੇਪਰਤਾਪ ਸਿੰਘ ਜਮਾਤ ਦਸਵੀ ਨੇ 200 ਮੀਟਰ ਵਿੱਚ ਦੂਜਾ ਸਥਾਨ ਸਮੀਰ ਹਾਂਡਾ ਜਮਾਤ ਦਸਵੀ ਨੇ 1500 ਮੀਟਰ ਵਿੱਚ ਪਹਿਲਾ ਤੇ ਲੰਬੀ ਛਾਲ ਵਿੱਚ ਦੂਜਾ ਹਰਨੂਰ ਕੌਰ ਜਮਾਤ ਦਸਵੀ ਨੇ ਸ਼ਾਟਪੁੱਟ ਚੋ ਪਹਿਲਾ ਸੁਖਮਨਪਰੀਤ ਕੌਰ ਨੇ ਸ਼ਾਟਪੁੱਟ ਚੋ ਦੂਜਾ ਤੇ ਜਸਲੀਨ ਕੌਰ ਨੇ 400 ਮੀਟਰ ਤੀਜਾ ਸਥਾਨ ਹਾਸਲ ਕੀਤਾ ਗਗਨਜੀਤ ਸਿੰਘ ਨੇ ਸ਼ਾਟਪੁੱਟ ਵਿੱਚ ਤੀਜਾ ਸਥਾਨ ਹਾਸਲ ਕੀਤਾ ਸਕੂਲ ਪ੍ਰਿੰਸੀਪਲ ਨੇ ਜੇਤੂ ਵਿਦਿਆਰਥੀਆ ਨੂੰ ਵਧਾਈ ਦਿੱਤੀ ਉਹਨਾ ਨੇ ਸਰੀਰਕ ਸਿੱਖਿਆ ਆਧਿਆਪਕ ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਨੂੰ ਵੀ ਇਸ ਜਿੱਤ ਦੀ ਵਧਾਈ ਦਿੱਤੀ
Related