ਜਲੰਧਰ (ਇਸ਼ਾਂਤ ਮਲਹੋਤਰਾ, ਅਮਿਤ ਨਖਵਾਲ) ਜਲੰਧਰ ਦੇ ਵੈਸਟ ਹਲਕੇ ਵਿੱਚ ਪੈਂਦੇ ਮਨਜੀਤ ਨਗਰ ਵਿੱਚ ਚਿਟੇ ਦਾ ਕਾਰੋਬਾਰ ਪੂਰੇ ਧੜੱਲੇ ਨਾਲ ਚੱਲ ਰਿਹਾ ਹੈ। ਇਸ ਵਿਰੁੱਧ ਪੁਲਿਸ ਪ੍ਰਸ਼ਾਸਨ ਵੀ ਸ਼ਿਕੰਜਾ ਕਸਣ ਵਿਚ ਨਾਕਾਮ ਸਾਬਿਤ ਹੁੰਦਾ ਨਜ਼ਰ ਆ ਰਿਹਾ ਹੈ। ਗੱਲ ਕੀਤੀ ਜਾਵੇ ਤਾਂ ਇਸ ਧੰਦੇ ਨਾਲ ਜੁੜੇ ਕਈ ਲੋਕ ਇੱਥੇ ਚਿਟੇ ਦਾ ਕਾਰੋਬਾਰ ਕਰਕੇ ਮੋਟਾ ਮੁਨਾਫਾ ਕਮਾ ਰਹੇ ਹਨ। ਪਰ ਜੇਕਰ ਗੱਲ ਕੀਤੀ ਜਾਵੇ ਤਾਂ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਇਸ ਨੂੰ ਨੱਥ ਪਾਉਣ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ।ਇਸ ਸਬੰਧੀ ਇਲਾਕਾ ਵਾਸੀਆਂ ਨੇ ਆਪਣਾ ਨਾਮ ਗੁਪਤ ਰੱਖ ਕੇ ਦੱਸਿਆ ਕਿ ਕਈ ਪੁਲਿਸ ਪ੍ਰਸ਼ਾਸਨ ਦੀਆਂ ਕਾਲੀਆਂ ਭੇਡਾਂ ਇਹਨਾਂ ਚਿਟੇ ਵੇਚਣ ਵਾਲਿਆਂ ਨਾਲ ਮਿਲ ਕੇ ਚਿਟੇ ਦਾ ਮੋਟਾ ਕਾਰੋਬਾਰ ਕਰ ਰਹੇ ਹਨ। ਜਿਸ ਕਾਰਨ ਦਿਨ ਪ੍ਰਤੀ ਦਿਨ ਇਹ ਧੰਦਾ ਇਲਾਕੇ ਅੰਦਰ ਪੂਰੇ ਧੜੱਲੇ ਨਾਲ ਚੱਲ ਰਿਹਾ ਹੈ , ਪਰ ਪੁਲਿਸ ਪ੍ਰਸ਼ਾਸਨ ਸਿਰਫ ਇਸ ਨੂੰ ਨੱਥ ਪਾਉਣ ਦੇ ਵਾਅਦੇ ਕਰਦਾ ਹੀ ਨਜ਼ਰ ਆ ਰਿਹਾ ਹੈ। ਲੋਕਾਂ ਨੇ ਇਹ ਵੀ ਕਿਹਾ ਜੇਕਰ ਇਹ ਕਾਰੋਬਾਰ ਬੰਦ ਨਾ ਹੋਇਆ ਤਾ ਲੋਕ ਧਰਨਾ ਪ੍ਰਦਰਸ਼ਨ ਕਰਨਗੇ ।