
Skip to content
ਜਲੰਧਰ (ਸੁਰਿੰਦਰ ਸ਼ਰਮਾ) : ਅੱਜ ਮਿਤੀ 12 ਜਨਵਰੀ 2026, ਦਿਨ ਸੋਮਵਾਰ ਨੂੰ ਸਾਡੇ ਸਭ ਦੇ ਸਤਕਾਰਯੋਗ ਅਤੇ ਪ੍ਰਸਿੱਧ ਪੱਤਰਕਾਰ ਨਵੀਨ ਪੂਰੀ ਦੇ ਪਿਤਾ ਜੀ ਯਸ਼ਪਾਲ ਪੂਰੀ (ਮੰਗੂ) ਜੀ ਇਸ ਨਾਸਵੰਤ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ। ਉਨ੍ਹਾਂ ਦੇ ਅਕਾਲ ਦਿਹਾਂਤ ਦੀ ਦੁਖਦਾਈ ਖ਼ਬਰ ਮਿਲਦੇ ਹੀ ਪਰਿਵਾਰ, ਸਾਕ–ਸਬੰਧੀਆਂ, ਮਿੱਤਰਾਂ ਅਤੇ ਇਲਾਕੇ ਦੇ ਲੋਕਾਂ ਵਿੱਚ ਡੂੰਘਾ ਸੋਗ ਛਾ ਗਿਆ ਹੈ।ਯਸ਼ਪਾਲ ਪੂਰੀ ਜੀ ਆਪਣੀ ਸਾਦਗੀ, ਮਿਲਣਸਾਰ ਸੁਭਾਅ ਅਤੇ ਸਮਾਜ ਪ੍ਰਤੀ ਨਿਸ਼ਕਾਮ ਸੇਵਾ ਲਈ ਜਾਣੇ ਜਾਂਦੇ ਸਨ। ਉਹ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਅੱਗੇ ਰਹਿੰਦੇ ਅਤੇ ਹਰ ਇਕ ਨਾਲ ਪਿਆਰ, ਸਤਿਕਾਰ ਅਤੇ ਨਿਮਰਤਾ ਨਾਲ ਪੇਸ਼ ਆਉਂਦੇ ਸਨ। ਉਨ੍ਹਾਂ ਦੀ ਇਮਾਨਦਾਰ ਤੇ ਸੁਚੱਜੀ ਜ਼ਿੰਦਗੀ ਪੂਰੇ ਇਲਾਕੇ ਲਈ ਪ੍ਰੇਰਣਾ ਦਾ ਸਰੋਤ ਰਹੀ ਹੈ। ਉਨ੍ਹਾਂ ਦੇ ਦਿਹਾਂਤ ਨਾਲ ਸਮਾਜ ਨੇ ਇੱਕ ਭਲੇ ਮਨੁੱਖ ਨੂੰ ਗੁਆ ਦਿੱਤਾ ਹੈ, ਜਿਸ ਦੀ ਕਮੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ।ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ ਮਿਤੀ 13 ਜਨਵਰੀ 2026, ਦਿਨ ਮੰਗਲਵਾਰ, ਕਿਸ਼ਨਪੁਰਾ ਸ਼ਮਸ਼ਾਨਘਾਟ, ਜਲੰਧਰ ਵਿਖੇ ਸਵੇਰੇ 11 ਵਜੇ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਨਵੀਨ ਪੂਰੀ, ਜੋ ਕਿ ਇੱਕ ਇਮਾਨਦਾਰ ਅਤੇ ਨਿਡਰ ਪੱਤਰਕਾਰ ਵਜੋਂ ਜਾਣੇ ਜਾਂਦੇ ਹਨ, ਲੰਮੇ ਸਮੇਂ ਤੋਂ ਵੈਲਕਮ ਪੰਜਾਬ ਨਿਊਜ਼ ਪੇਪਰ ਨਾਲ ਜੁੜੇ ਹੋਏ ਹਨ ਅਤੇ ਆਪਣਾ ਪੱਤਰਕਾਰੀ ਫਰਜ਼ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾ ਰਹੇ ਹਨ। ਉਨ੍ਹਾਂ ਦੇ ਪਿਤਾ ਯਸ਼ਪਾਲ ਪੂਰੀ ਜੀ ਦੇ ਸੰਸਕਾਰਾਂ ਅਤੇ ਜੀਵਨ ਮੁੱਲਾਂ ਦੀ ਝਲਕ ਨਵੀਨ ਪੂਰੀ ਦੇ ਕੰਮ ਵਿੱਚ ਸਾਫ਼ ਵੇਖੀ ਜਾ ਸਕਦੀ ਹੈ।ਪ੍ਰਭੂ ਅੱਗੇ ਅਰਦਾਸ ਹੈ ਕਿ ਵਿਛੁੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖ਼ਸ਼ਣ ਅਤੇ ਦੁਖੀ ਪਰਿਵਾਰ ਨੂੰ ਇਹ ਅਪਾਰ ਦੁੱਖ ਸਹਿਣ ਦੀ ਸ਼ਕਤੀ ਪ੍ਰਦਾਨ ਕਰੇ।Related