ਇਹ ਔਰਤ ਮਾਨਸਿਕ ਔਰਤ ਪ੍ਰੇਸ਼ਾਨ ਦੱਸੀ ਜਾ ਰਹੀ ਹੈ। ਰੁੜਕੀ ਦੇ ਮੰਗਲੌਰ ਥਾਣਾ ਖੇਤਰ ਅਧੀਨ ਪੈਂਦੇ ਪਠਾਨਪੁਰਾ ਮੁਹੱਲਾ ਵਿਚ ਇਹ ਔਰਤ 12 ਸਾਲਾਂ ਤੋਂ ਇੱਕ ਘਰ ਦੇ ਬਾਹਰ ਭੀਖ ਮੰਗ ਰਹੀ ਸੀ। ਜਦੋਂ ਸਥਾਨਕ ਲੋਕਾਂ ਨੇ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਉਸ ਦੇ ਬੈਗ ਵਿਚੋਂ ਨੋਟਾਂ ਤੇ ਸਿੱਕਿਆਂ ਦਾ ਢੇਰ ਨਿਕਲਿਆ ਤਾਂ ਲੋਕਾਂ ਨੇ ਸਵੇਰੇ-ਸ਼ਾਮ ਲਾ ਕੇ ਗਿਣਨੇ ਸ਼ੁਰੂ ਕੀਤੇ ਪਰ ਪੈਸੇ ਪੂਰੇ ਫਿਰ ਵੀ ਨਾ ਗਿਣੇ ਜਾ ਸਕੇ। ਲੋਕਾਂ ਨੇ ਕਿਹਾ ਕਿ ਹੁਣ ਤੱਕ ਇੱਕ ਲੱਖ ਰੁਪਏ ਗਿਣੇ ਜਾ ਚੁੱਕੇ ਹਨ ਪਰ ਅਜੇ ਵੀ ਕਾਫੀ ਪੈਸੇ ਬਾਕੀ ਹੈ।ਲੋਕਾਂ ਵੱਲੋਂ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਦਾ ਕਹਿਣਾ ਹੈ ਕਿ ਔਰਤ ਕੋਲੋਂ ਮਿਲੇ ਪੈਸੇ ਸੁਰੱਖਿਅਤ ਰੱਖੇ ਜਾਣਗੇ ਅਤੇ ਔਰਤ ਦਾ ਇਲਾਜ ਕਰਵਾਇਆ ਜਾਵੇਗਾ। ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਉਣ ਦੀ ਪ੍ਰਕਿਰਿਆ ਜਾਰੀ ਹੈ।

