ਚੰਡੀਗੜ੍ਹ : ਪੰਜਾਬ ਦੀ ਸੋਸ਼ਲ ਮੀਡੀਆ \‘ਤੇ ਮਸ਼ਹੂਰ ਹੋਈ ਟ੍ਰੈਕਟਰ ਗਰਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਇੱਕ ਸਟੋਰੀ ਸਾਂਝੀ ਕਰਦੇ ਹੋਏ ਕਈ ਗੱਲਾਂ ਸਾਫ਼ ਕੀਤੀਆਂ ਹਨ। ਉਸਨੇ ਕਿਹਾ ਕਿ ਕੁਝ ਲੋਕ ਉਸਦਾ ਨਾਮ ਗਲਤ ਤਰੀਕੇ ਨਾਲ ਜੋੜ ਰਹੇ ਹਨ ਜਿਸ ਕਰਕੇ ਉਸਦੀ ਇਮੇਜ ਖਰਾਬ ਕੀਤੀ ਜਾ ਰਹੀ ਹੈ।ਉਸ ਨੇ ਸਪੱਸ਼ਟ ਕੀਤਾ ਕਿ ਉਸਦਾ ਕਿਸੇ ਵੀ ਨੌਜਵਾਨ ਨਾਲ ਕੋਈ ਨਿਜੀ ਰਿਸ਼ਤਾ ਨਹੀਂ ਸੀ। ਉਸਨੇ ਕਿਹਾ ਕਿ ਉਹ ਯਾਦਵਿੰਦਰ ਨਾਲ ਕੇਵਲ ਜੱਗਾ ਨਾਮਕ ਇਕ ਜਾਣਕਾਰ ਰਾਹੀਂ ਮਿਲੀ ਸੀ। ਮਿਲਣ ਤੋਂ ਬਾਅਦ ਉਹਨਾਂ ਦੀ ਕੇਵਲ ਦੋਸਤੀ ਰਹੀ ਜੋ ਕਿ ਆਮ ਦੋਸਤਾਂ ਵਾਂਗ ਹੀ ਸੀ।ਉਸਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਸਦਾ ਨਾਮ ਬਿਨਾ ਕਾਰਨ ਕਿਸੇ ਵੀ ਵਿਵਾਦ ਜਾਂ ਅਫ਼ਵਾਹ ਨਾਲ ਨਾ ਜੋੜਿਆ ਜਾਵੇ। ਉਸ ਦੇ ਅਨੁਸਾਰ ਉਸਦਾ ਜੀਵਨ ਖੁੱਲ੍ਹਾ ਹੈ ਅਤੇ ਉਹ ਕਿਸੇ ਵੀ ਗਲਤ ਚਰਚਾ ਦਾ ਹਿੱਸਾ ਨਹੀਂ ਬਣਨਾ ਚਾਹੁੰਦੀ।ਇਹ ਵੀ ਕਿਹਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ‘ਤੇ ਕੁਝ ਗਲਤ ਖਬਰਾਂ ਅਤੇ ਪੋਸਟਾਂ ਦੇ ਚਲਦੇ ਉਸ ਨੇ ਖੁਦ ਅੱਗੇ ਆ ਕੇ ਆਪਣਾ ਪੱਖ ਰੱਖਣਾ ਜ਼ਰੂਰੀ ਸਮਝਿਆ। ਉਸਨੇ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀ ਪਹਿਚਾਣ ਆਪਣੇ ਕੰਮ ਅਤੇ ਸੱਚਾਈ ਨਾਲ ਹੀ ਬਣਾਉਣਾ ਚਾਹੁੰਦੀ ਹੈ, ਨਾ ਕਿ ਝੂਠੀਆਂ ਖਬਰਾਂ ਨਾਲ।