Skip to content
ਅਫਸਰ ਆਪਣਾ ਫਰਜ਼ ਭੁੱਲੇ- ਰਣਜੀਤ ਸਿੰਘ
ਜਲੰਧਰ- ਅੱਜ ਐਂਟੀ ਕਰਪਸ਼ਨ ਦੇ ਡਾਇਰੈਕਟਰ ਸ. ਲੱਖਾ ਸਿੰਘ ਦੀ ਅਗਵਾਈ ਹੇਠ ਇੱਕ ਮੀਟਿੰਗ ਕਾਲਾ ਸੰਘਾ ਰੋਡ ਤੇ ਹੋਈ। ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ਤੇ ਆਏ ਹੋਏ ਵਲੰਟਰੀਆ ਨਾਲ ਵਿਚਾਰ ਸਾਂਝੇ ਕੀਤੇ ਗਏ। ਵੱਖ-ਵੱਖ ਮੁੱਦੇ ਜਿਸ ਤੇ ਸਰਕਾਰਾਂ ਕੋਸ਼ਿਸ਼ ਤੇ ਬਹੁਤ ਕਰ ਰਹੀਆਂ ਹਨ ਪਰ ਅੱਜ ਵੀ ਕੁਝ ਮੁੱਦੇ ਇਸ ਤਰ੍ਹਾਂ ਹਨ ਜਿਵੇਂ ਕਿ ਕੋਈ ਪਲਾਟ ਦਸ ਮਰਲੇ ਦਾ ਹੈ ਉਸ ਦੇ ਅੱਧੇ ਹਿੱਸੇ ਦੀ ਰਜਿਸਟਰੀ ਨਹੀਂ ਹੋ ਰਹੀ ਜਾਂ ਕਿਸੇ ਗਰੀਬ ਨੇ 1.4 ਹਿੱਸੇ ਦੀ ਰਜਿਸਟਰੀ ਕਰਾਉਣੀ ਹੁੰਦੀ ਹੈ ਤਾਂ ਬੜੀ ਖੱਜਲ ਖ਼ੁਆਰੀਆਂ ਝਲਣੀਅਆ ਪੈਂਦੀਆਂ ਹਨ ਸਰਕਾਰ ਨੂੰ ਰਜਿਸਟਰੀ ਕਰਨ ਵਾਲੇ ਮਹਿਕਮੇ ਨੂੰ ਸਖਤ ਹਦਾਇਤਾਂ ਦੇਣੀਆਂ ਚਾਹੀਦੀਆਂ ਹਨ। ਪਬਲਿਕ ਨੂੰ ਖੱਜਲ ਖੁਆਰ ਨਹੀਂ ਕਰਨਾ ਚਾਹੀਦਾ। ਅਨੇਕਾਂ ਹੀ ਐਸੇ ਕੇਸ ਹਨ ਜਿਹਨਾਂ ਤੇ ਅੱਜ ਵਿਚਾਰ ਚਰਚਾ ਇਲਾਕੇ ਦੇ ਮੋਹਤਬਰ ਵਿਅਕਤੀਆਂ ਅੱਜ ਇਕੱਠੇ ਹੋ ਕੇ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਡਾਇਰੈਕਟਰ ਸਾਹਿਬ ਨੂੰ ਦੱਸੀਆਂ ਸ. ਰਣਜੀਤ ਸਿੰਘ ਰਾਜੂ,ਸਰਦਾਰ ਖਜਾਨ ਸਿੰਘ, ਗੁਰਪ੍ਰੀਤ ਸਿੰਘ, ਸ. ਹਰਭਜਨ ਸਿੰਘ, ਸ. ਜਗਦੀਪ ਸਿੰਘ ਜੱਗਾ ਅਤੇ ਰਾਜਕੁਮਾਰ ਨੇ ਵੀ ਆਪੋ ਆਪਣੇ ਵਿਚਾਰ ਰੱਖੇ। ਅਫਸਰ ਸਾਹਿਬਾਨਾਂ ਨੂੰ ਵੀ ਇਸ ਪਾਸੇ ਫੌਰਨ ਧਿਆਨ ਦੇਣਾ ਚਾਹੀਦਾ ਹੈ ਜੇ ਇਸ ਪਾਸੇ ਮਹਿਕਮਾ ਧਿਆਨ ਨਹੀਂ ਦਿੰਦਾ ਤਾਂ ਫਿਰ ਲਿਖਤੀ ਸ਼ਿਕਾਇਤ ਕੀਤੀ ਜਾਵੇਗੀ। ਉਸ ਤੇ ਜੋ ਵੀ ਕਾਰਵਾਈ ਹੋਏਗੀ ਮੌਜੂਦਾ ਅਧਿਕਾਰੀ ਹੀ ਜਿੰਮੇਵਾਰ ਹੋਣਗੇ ਹੋਣਗੇ ਸਰਕਾਰ ਤੋਂ ਆਪਣਾ ਕੰਮ ਕਰ ਹੀ ਰਹੀ ਹੈ ਲੇਕਿਨ ਅਫਸਰਾਂ ਦਾ ਵੀ ਫਰਜ ਬਣਦਾ ਹੈ ਸਰਕਾਰ ਦੇ ਆਦੇਸ਼ਾਂ ਦੀ ਇਨ ਬਿਨ ਪਾਲਣਾ ਕੀਤੀ ਜਾਵੇ।
ਇਸ ਮੌਕੇ ਬਾਊ ਰਮੇਸ਼ ਨਾਲ ਵਰਮਾ, ਸ. ਪ੍ਰੇਮ ਸਿੰਘ ਵੀ ਮੌਜੂਦ ਸਨ।
Related