ਹੋਮਿੳਪੈਥੀ ਪੱਧਤੀ ਇਲਾਜ਼ ਦਾ ਬਿਹਤਰੀਨ ਤਰੀਕਾ – ਪ੍ਰਦੀਪ ਧੀਮਾਨ

ਰਾਇਲ ਸੋਸਾਇਟੀ ਆਫ ਹੋਮਿੳਪੈਥਸ ਨੇ ਮਨਾਇਆ ਵਿਸ਼ਵ ਹੋਮਿੳਪੈਥੀ ਦਿਵਸ

ਫਗਵਾੜਾ- ਰਾਇਲ ਸੋਸਾਇਟੀ ਆਫ ਹੋਮਿੳਪੈਥਸ ਅਤੇ ਵਿਸ਼ਵਕਰਮਾ ਧੀਮਾਨ ਸਭਾ ਵਲੋਂ ਸਾਂਝੇ ਤੌਰ ਤੇ ਹੋਮਿਓਪੈਥਕ ਚਕਿਤਸਾ ਵਿਧੀ ਦੇ

ਸੰਸਥਾਪਕ ਡਾ. ਸੈਮੂਅਲ ਹੈਨੇਮੇਨ ਦੇ 271ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ਵ ਹੋਮਿੳਪੈਥੀ ਦਿਵਸ ਮਨਾਇਆ ਗਿਆ । ਸ਼ਿਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ ਦੇ ਸੈਮੀਨਾਰ ਹਾਲ ਵਿੱਚ ਡਾ. ਸੈਮੂਅਲ ਦੇ ਚਿੱਤਰ ਅੱਗੇ ਜੋਤ ਪ੍ਰਕਾਸ਼ਵਾਨ ਕਰਕੇ ਰਾਇਲ ਸੋਸਾਇਟੀ ਆਫ਼ ਹੋਮਿਓਪੈਥਸ ਦੇ ਪ੍ਰਧਾਨ ਡਾ. ਸ਼ਿਆਮਾ ਬੱਗਾ ਅਤੇ ਜਨਰਲ ਸਕੱਤਰ ਡਾ. ਤਾਨੀਆ ਸ਼ਰਮਾ ਨੇ ਇਸ ਸਮਾਗਮ ਦੀ ਸ਼ੁਰੂਆਤ ਕਰਦਿਆਂ ਸਭ ਨੂੰ ਜੀ ਆਇਆਂ ਨੂੰ ਕਿਹਾ ਅਤੇ ਡਾ. ਸੈਮੂਅਲ ਦੀ ਦੂਰ ਅੰਦੇਸ਼ੀ ਸੋਚ ਸਦਕਾ ਵਿਕਸਤ ਹੋਮਿੳਪੈਥੀ ਪੱਧਤੀ ਸਬੰਧੀ ਚਾਨਣ ਪਾਇਆ । ਸਮਾਗਮ ਦੇ ਮੁੱਖ ਮਹਿਮਾਨ ਵਿਸ਼ਵਕਰਮਾ ਧੀਮਾਨ ਸਭਾ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਹੋਮਿੳਪੈਥੀ ਪੱਧਤੀ ਨੂੰ ਬਿਹਤਰੀਨ ਇਲਾਜ਼ ਪੱਧਤੀ ਦੱਸਦਿਆਂ ਡਾ. ਹੈਨੇਮਨ ਨੂੰ ਮਹਾਨ ਖੋਜੀ ਵਿਗਿਆਨੀ ਦੱਸਦਿਆਂ ਵਿਚਾਰ ਸਾਂਝੇ ਕੀਤੇ ਕਿ ਭਾਵੇਂ ਡਾ. ਹੈਨੇਮੇਨ ਮੈਡੀਕਲ ਖੇਤਰ ਵਿੱਚ ਐਮ.ਡੀ. ਡਿਗਰੀ ਧਾਰਕ ਸਨ ਪ੍ਰੰਤੂ ਇਸ ਪੱਧਤੀ ਦੇ ਲਾਭ ਘੱਟ ਅਤੇ ਨੁਕਸਾਨ ਜ਼ਿਆਦਾ ਨੂੰ ਦੇਖਦੇ ਹੋਏ ਹੋਮਿੳਪੈਥੀ ਰੂਪੀ ਨਵੀਂ ਪੱਧਤੀ ਦੀ ਖੋਜ ਕੀਤੀ ਜਿਹੜੀ ਅੱਜ ਪੂਰੀ ਦੁਨੀਆ ਵਿੱਚ ਅਰੋਗਤਾ ਦਾ ਅੰਮ੍ਰਿਤ ਵੰਡ ਰਹੀ ਹੈ । ਸਮਾਗਮ ਵਿੱਚ ਵਿਸ਼ੇਸ਼ ਰੂਪ ਵਿੱਚ ਪਹੁੰਚੇ ਪ੍ਰੋਫੈਸਰ ਬਲਰਾਮ ਵੈਦ ਨੇ ਹੋਮਿੳਪੈਥੀ ਪੱਧਤੀ ਦੇ ਮੁੱਖ ਸਿਧਾਂਤ ਜਿਵੇਂ ਦਾ ਤਿਵੇਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਿਹੜੀ ਚੀਜ਼ ਬੀਮਾਰੀ ਦੇ ਲੱਛਣ ਪੈਦਾ ਕਰਦੀ ਹੈ ਉਹੀ ਚੀਜ਼ ਨਾਲ ਉਸ ਬੀਮਾਰੀ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ ।ਲੈਕ. ਹਰਜਿੰਦਰ ਗੋਗਨਾ ਗੋਗਨਾ ਵਲੋਂ ਮੰਚ ਸੰਚਾਲਨ ਕਰਦਿਆਂ ਡਾ. ਸੈਮੂਅਲ ਦੇ ਜੀਵਨ ਕਾਲ ਅਤੇ ਹੋਮਿੳਪੈਥੀ ਨਾਲ ਸਬੰਧਿਤ ਇੱਕ ਪਰਚਾ ਵੀ ਪੜ ਕੇ ਸੁਣਾਇਆ ਗਿਆ । ਸੋਸਾਇਟੀ ਦੇ ਸਲਾਹਕਾਰ ਰਾਵਿੰਦਰ ਸਿੰਘ ਪਨੇਸਰ ਨੇ ਇਸ ਪੱਧਤੀ ਦੇ ਲਾਭ ਲਈ ਸਕਾਰਾਤਮਿਕ ਸੋਚ ਦੇ ਧਾਰਨੀ ਹੋਣ ਲਈ ਦੱਸਿਆ । ਪ੍ਰਸਿੱਧ ਸਮਾਜ ਸੇਵੀ ਰਮਨ ਨਹਿਰਾ ਨੇ ਵੀ ਨਿੱਜੀ ਤਜ਼ਰਬੇ ਤੋਂ ਹੋਮਿੳਪੈਥੀ ਪੱਧਤੀ ਨਾਲ ਸਿਹਤਮੰਦ ਹੋਏ ਕੁਝ ਰੋਗੀਆਂ ਸਬੰਧੀ ਦੱਸਿਆ । ਸੋਸਾਇਟੀ ਨਾਲ ਨਵੇਂ ਜੁੜੇ ਲੀਗਲ ਐਡਵਾਈਜ਼ਰ ਐਡਵੋਕੇਟ ਗੁਰਪ੍ਰੀਤ ਕੌਰ ਅਤੇ ਆਡੀਟਰ ਡਾ. ਪਾਰਿਕਾ ਬੱਗਾ ਨੇ ਸੰਸਥਾ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ । ਉਪ ਪ੍ਰਧਾਨ ਡਾ. ਹਰਮੇਲ ਸਿੰਘ, ਡਾ. ਠਾਕੁਰ ਦਾਸ, ਚੈਨ ਸਿੰਘ ਅਤੇ ਵੈਦ ਕੁਲਦੀਪ ਸਿੰਘ ਨੇ ਸੰਸਥਾ ਵਲੋਂ ਪਿਛਲੇ ਤਿੰਨ ਦਹਾਕਿਆਂ ਦੌਰਾਨ ਪੁਰਾਣੇ ਸਾਥੀਆਂ ਡਾ. ਫਕੀਰ ਚੰਦ ਬੱਗਾ, ਡਾ. ਦਿਉਲ, ਪ੍ਰੋਫੈਸਰ ਚਾਨਾ, ਨਿਰੰਜਨ ਦਾਸ ਜਸਵਾਲ ਅਤੇ ਡਾ. ਬਲਬੀਰ ਸਿੰਘ ਵਲੋਂ ਸਮਰਪਿਤ ਸੇਵਾਵਾਂ ਦੇ ਸੁਨਹਿਰੀ ਇਤਿਹਾਸ ਸਬੰਧੀ ਦੱਸਿਆ । ਵਿਸ਼ਵਕਰਮਾ ਸਭਾ ਦੇ ਸਰਪ੍ਰਸਤ ਵਿਜੇ ਧੀਮਾਨ ਅਤੇ ਮੈਂਬਰ ਰਜਿੰਦਰ ਸਿੰਘ ਰੂਪਰਾਏ ਨੇ ਸੋਸਾਇਟੀ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਅਤੇ ਮਰੀਜ਼ਾਂ ਦੀ ਸੁਵਿਧਾ ਲਈ ਬਿਹਤਰ ਪ੍ਰਬੰਧਾਂ ਲਈ ਸਭਾ ਦੀ ਵਚਨਵੱਧਤਾ ਜ਼ਾਹਿਰ ਕੀਤੀ । ਪ੍ਰਧਾਨ ਪ੍ਰਦੀਪ ਨੇ ਇਸ ਸਬੰਧੀ ਸਕਾਰਾਤਮਿਕ ਰੁੱਖ ਜ਼ਾਹਿਰ ਕੀਤਾ । ਪ੍ਰੋਗਰਾਮ ਦੇ ਅੰਤ ਤੇ ਸਹਿਯੋਗੀਆਂ ਅਤੇ ਵਲੰਟੀਅਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ , ਖਜਾਨਚੀ ਵਿਕਾਸ ਅਰੋੜਾ, ਇੰਦਰਜੀਤ ਸ਼ਰਮਾ ਮੀਨਾਕਸ਼ੀ, ਰਾਜਿੰਦਰ ਸਿੰਘ ਰੂਪਰਾਏ, ਮਨਜਿੰਦਰ ਸਿੰਘ ਸੀਹਰਾ, ਜਸਪਾਲ ਸਿੰਘ ਲਾਲ, ਸੁਰਿੰਦਰ ਧੀਮਾਨ, ਅਮੋਲਕ ਸਿੰਘ ਝੀਤਾ, ਭੁਪਿੰਦਰ ਸਿੰਘ ਜੰਡੂ, ਨਰਿੰਦਰ ਸਿੰਘ ਟੱਟਰ, ਤੀਰਥ ਸਿੰਘ ਪਦਮ, ਨਰਿੰਦਰ ਸਿੰਘ ਭੱਚੂ, ਮੈਨੇਜਰ ਬਲਵਿੰਦਰ ਸਿੰਘ, ਰਵਿੰਦਰ ਬੱਗਾ, ਨਮਿਤਾ ਸ਼ਰਮਾ, ਸੰਦੀਪ, ਸਵਿਤਾ, ਸੀਤਾ ਦੇਵੀ ਰਾਜਪੂਤ, ਇਸ਼ਾਨ ਗੋਗਨਾ, ਅਨੂਪ ਸਿੰਘ, ਸਵਿਤਾ, ਸਤਿੰਦਰ ਸਿੰਘ, ਪ੍ਰਾਚੀ, ਹਾਜ਼ਰ ਸਨ ।