ਜਲੰਧਰ (ਵਿੱਕੀ ਸੂਰੀ) ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ 350 ਸਾਲਾ ਸ਼ਤਾਬਦੀ ਕਮੇਟੀ ਜਲੰਧਰ ਵੱਲੋਂ ਕਰਵਾਇਆ ਜਾ ਰਹੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਤਾਬਦੀ ਨੂੰ ਮੁੱਖ ਰੱਖ ਕੇ ਅੱਠ ਨਵੰਬਰ ਦਿਨ ਸ਼ਨੀਵਾਰ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਕਰਵਾਏ ਜਾ ਰਹੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਦਾ ਜਾਇਜ਼ਾ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਮੌਕੇ ਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਪਹੁੰਚੇ ਜਿੱਥੇ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ ਵੱਲੋਂ ਉਹਨਾਂ ਦਾ ਪੰਜਵੀਂ ਵਾਰ ਪ੍ਰਧਾਨ ਬਣਨ ਤੇ ਸਨਮਾਨ ਕੀਤਾ ਉੱਥੇ ਸੰਗਤਾਂ ਨੂੰ ਅੱਠ ਨਵੰਬਰ ਦੇ ਪ੍ਰੋਗਰਾਮ ਵਿੱਚ ਵੱਡੇ ਪੱਧਰ ਤੇ ਸ਼ਾਮਿਲ ਕਰਾਉਣ ਲਈ ਸਿੰਘ ਸਭਾਵਾਂ ਵੱਲੋਂ ਪਿਛਲੇ ਸਮੇਂ ਆਰੰਭੀਆਂ ਸਾਰੀਆਂ ਹੀ ਇਸ ਪ੍ਰੋਗਰਾਮ ਸਬੰਧੀ ਤਿਆਰੀਆਂ ਦਾ ਪ੍ਰਬੰਧ ਬਾਰੇ ਭਾਈ ਸਾਹਿਬ ਨੂੰ ਜਾਣੂ ਕਰਾਇਆ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖੀ ਅਧਿਕਾਰਾਂ ਦੀ ਖਾਤਰ ਸਭ ਤੋਂ ਪਹਿਲਾਂ ਸਾਂਝੀਵਾਲਤਾ ਦਾ ਸੁਨੇਹਾ ਦੇ ਕੇ ਜ਼ੁਲਮ ਦੇ ਟਾਕਰੇ ਦਾ ਮੁਕਾਬਲਾ ਕਰਦੇ ਹੋਏ ਆਪਣਾ ਮਹਾਨ ਬਲਿਦਾਨ ਦੇ ਕੇ ਅੱਜ ਹਿੰਦੁਸਤਾਨ ਦੇ ਸੁਨਹਿਰੀ ਅੱਖਰਾਂ ਵਿੱਚ ਨਾ ਦਰਜ ਕਰਾਇਆ ਹੈ ਜਿਸ ਦੀ ਮਿਸਾਲ ਸੰਸਾਰ ਦੇ ਕਿਸੇ ਕੋਨੇ ਵਿੱਚ ਵੀ ਨਹੀਂ ਮਿਲਦੀ ਅੱਜ ਸਾਡੇ ਜੀਵਨ ਵਿੱਚ 350 ਸਾਲਾ ਸ਼ਤਾਬਦੀ ਦੇਖਣ ਦਾ ਜੋ ਸੁਭਾਗ ਪ੍ਰਾਪਤ ਹੋ ਰਿਹਾ ਹੈ ਇਸ ਲਈ ਹਰ ਗੁਰੂ ਨਾਨਕ ਨਾਮ ਲਿਆ ਪੁਰਾਣੀ ਨੂੰ ਇਹਨਾਂ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਜਿੱਥੇ ਗੁਰੂ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਹਨ ਉੱਥੇ ਆਪਣਾ ਜੀਵਨ ਉਸ ਮਹਾਨ ਕੁਰਬਾਨੀ ਨੂੰ ਸਿਜਦਾ ਕਰਨ ਲਈ ਸਫਲ ਬਣਾਉਣਾ ਚਾਹੀਦਾ ਹੈ ਸਮੂਹ ਪਰਿਵਾਰਾਂ ਨੂੰ ਬੇਨਤੀ ਹੈ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਲਸਾਨੀ ਸ਼ਹਾਦਤ ਧੰਨ ਧੰਨ ਬਾਬਾ ਸਤੀ ਦਾਸ ਜੀ ਧੰਨ ਧੰਨ ਮਤੀ ਦਾਸ ਜੀ ਧੰਨ ਧੰਨ ਭਾਈ ਦਿਆਲਾ ਜੀ ਨੇ ਜੋ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਨਾ ਦਰਜ ਕਰਵਾ ਕੇ ਅੱਜ ਸਾਨੂੰ ਗੌਰਵ ਨਾਲ ਜਿਉਣ ਦਾ ਬਲ ਸਿਖਾ ਕੇ ਵਡਮੁੱਲੀ ਦਾਤ ਸ਼ਹੀਦੀ ਨੂੰ ਹੱਸ ਹੱਸ ਕੇ ਕੁਰਬਾਨ ਹੋਣ ਦੀ ਗੁੜਤੀ ਦਿੱਤੀ ਹੈ ਉਹਨਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ ਨੂੰ 21 ਨਵੰਬਰ ਤੋਂ 29 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਸ ਲਈ ਪੂਰੇ ਸੰਸਾਰ ਵਿੱਚ ਸੰਗਤਾਂ ਇਸ ਸਮਾਗਮ ਲੈਣ ਲਈ ਪਹੁੰਚਣਗੀਆਂ ਉੱਥੇ ਸਾਡਾ ਫਰਜ਼ ਬਣਦਾ ਕਿ ਆਪਣੀ ਆਉਣ ਵਾਲੀ ਪੀੜੀ ਨੂੰ ਇਸ ਧਾਰਮਿਕ ਵਿਰਸੇ ਦੀ ਸੋਝੀ ਕਰਾਉਣ ਲਈ ਇਹਨਾਂ ਸਮਾਗਮਾਂ ਵਿੱਚ ਸਮੂਲੀਅਤ ਕਰਾ ਕੇ ਉਹਨਾਂ ਨੂੰ ਸਿੱਖੀ ਦੇ ਰਾਹ ਤੇ ਤੋਰ ਕੇ ਪਾਂਦੀ ਚੜ੍ਹਦੀ ਕਲਾ ਤੇ ਮਨੁੱਖਤਾ ਦੀ ਭਲਾਈ ਲਈ ਸੰਦੇਸ਼ ਦੇਣਾ ਚਾਹੀਦਾ ਹੈ ਸਰਦਾਰ ਧਾਮੀ ਨੇ ਕਿਹਾ ਕਿ ਸਿੱਖ ਕੌਮ ਦਾ ਸ਼ਾਨਾ ਮੁਤਾ ਇਤਿਹਾਸ ਕੁਰਬਾਨੀਆਂ ਅਤੇ ਸ਼ਹਾਦਤਾਂ ਨਾਲ ਜੁੜਿਆ ਹੋਇਆ ਹੈ ਜਿਨਾਂ ਵੱਲੋਂ ਹਰ ਧਰਮ ਲਈ ਅੱਗੇ ਹੋ ਕੇ ਹਮੇਸ਼ਾ ਸਾਥ ਦਿੱਤਾ ਹੈ ਅਤੇ ਔਖੇ ਸਮੇਂ ਜਬਰ ਜੁਲਮ ਦਾ ਟਾਕਰਾ ਕਰਕੇ ਦੱਬੇ ਲਤਾੜੇ ਲੋਕਾਂ ਨੂੰ ਉੱਚਾ ਚੁੱਕਣ ਵਿੱਚ ਵੱਡਾ ਯੋਗਦਾਨ ਪਾਇਆ ਹੈ ਇਸ ਮੌਕੇ ਉਹਨਾਂ ਨਾਲ ਮੁੱਖ ਸਕੱਤਰ ਸਰਦਾਰ ਕੁਲਵੰਤ ਸਿੰਘ ਮੰਨਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਗਜੀਤ ਸਿੰਘ ਗਾਬਾ ਪ੍ਰਧਾਨ ਗੁਰੂ ਤੇਗ ਬਹਾਦਰ ਨਗਰ ਇਕਬਾਲ ਸਿੰਘ ਪ੍ਰਧਾਨ ਗੁਰਦੁਆਰਾ ਛੇਵੀਂ ਬਸਤੀ ਸ਼ੇਖ ਰਣਜੀਤ ਸਿੰਘ ਰਾਣਾ ਚਰਨਜੀਤ ਸਿੰਘ ਲਾਲੀ ਦਲਜੀਤ ਸਿੰਘ ਬੇਦੀ ਸਤਿੰਦਰ ਸਿੰਘ ਪੀਤਾ ਅਮਰਪ੍ਰੀਤ ਸਿੰਘ ਮੋਂਟੀ ਅਮਰਜੀਤ ਸਿੰਘ ਮਿੱਠਾ ਸੁਰਜੀਤ ਸਿੰਘ ਨੀਲਾ ਮਹਿਲ ਪਲਵਿੰਦਰ ਸਿੰਘ ਬਬਲੂ ਕੁਲਦੀਪ ਸਿੰਘ ਪਾਇਲਟ ਪ੍ਰਧਾਨ ਗੁਰਦੁਆਰਾ ਸੋਣੀ ਨਿਹੰਗ ਸਿੰਘਾਂ ਗੁਰਬਖਸ਼ ਸਿੰਘ ਜਨੇਜਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਜਲੰਧਰ ਸੁਖਬੀਰ ਸਿੰਘ ਉਦੋਂ ਸਰਦਾਰ ਸੀ ਮਾਣਕ ਗੁਰਪ੍ਰੀਤ ਸਿੰਘ ਰੰਧਾਵਾ ਪਰਮਿੰਦਰ ਸਿੰਘ ਲਾਡੋਵਾਲੀ ਰੋਡ ਸਿੰਘ ਸੁਰਿੰਦਰ ਸਿੰਘ ਐਸਟੀ ਗੌਰਵ ਭਗਤ ਮਨਜੀਤ ਸਿੰਘ ਸੇਠੀ ਹੋ ਗਿਆ ਗੁਰਦੁਆਰਾ ਸਿੰਘ ਸਭਾ ਰਵਿੰਦਰ ਸਿੰਘ ਸਵੀਟੀ ਸੁਰਿੰਦਰ ਸਿੰਘ ਰਾਜ ਜਗਜੀਤ ਸਿੰਘ ਖਾਲਸਾ ਗੁਰਜੀਤ ਸਿੰਘ ਪੋਪਲੀ ਥੰਮਣ ਸਿੰਘ ਮਹਿੰਦਰ ਪਾਲ ਸਿੰਘ ਸ਼ਾਮਿਲ ਸਨ