ਬਾਬਾ ਜਸਪਾਲ ਸਿੰਘ ਚਾਚੋਕੀ ਨੂੰ ਥਾਪਿਆ ਮਿਸਲ ਜਥੇਦਾਰ ਸ਼ਹੀਦ ਬਾਬਾ ਹਨੁਮਾਨ ਸਿੰਘ ਜੀ ਅਕਾਲੀ 96 ਕਰੋੜੀ ਦਾ ਮੀਤ ਜਥੇਦਾਰ

* ਮੁਖੀ ਜਥੇਦਾਰ ਬਾਬਾ ਮਲਕੀਤ ਸਿੰਘ ਅਕਾਲੀ ਨੇ ਫਗਵਾੜਾ ਵਿਖੇ ਕੀਤਾ ਨਿਯੁਕਤੀ ਦਾ ਐਲਾਨ

ਫਗਵਾੜਾ 13 ਜੂਨ  ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨਿਹੰਗ ਸਿੰਘਾਂ ਚਲਦਾ ਵਹੀਰ ਚਕ੍ਰਵਰਤੀ ਮਿਸਲ ਜਥੇਦਾਰ ਸ਼ਹੀਦ ਬਾਬਾ ਹਨੁਮਾਨ ਸਿੰਘ ਜੀ ਅਕਾਲੀ 96 ਕਰੋੜੀ ਦੇ ਮੌਜੂਦਾ ਮੁਖੀ ਜੱਥੇਦਾਰ ਬਾਬਾ ਮਲਕੀਤ ਸਿੰਘ ਅਕਾਲੀ ਨੇ ਆਪਣੀ ਫਗਵਾੜਾ ਫੇਰੀ ਦੌਰਾਨ ਬਾਬਾ ਜਸਪਾਲ ਸਿੰਘ ਚਾਚੋਕੀ ਨੂੰ ਮੀਤ ਜੱਥੇਦਾਰ ਐਲਾਨਦੇ ਹੋਏ ਇਸ ਸਬੰਧੀ ਨਿਯੁਕਤੀ ਪੱਤਰ ਵੀ ਦਿੱਤਾ। ਉਹਨਾਂ ਦੱਸਿਆ ਕਿ ਬੁੱਢਾ ਦਲ ਦੇ 7ਵੇਂ ਜੱਥੇਦਾਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸ਼ਹੀਦਾਂ ਨੇ ਅੰਗ੍ਰੇਜਾਂ ਦੇ ਨਾਲ ਪਟਿਆਲਾ ਸ਼ਹਿਰ ‘ਚ ਪਹਿਲੀ ਜੰਗ ਲੜੀ ਅਤੇ ਸੁਹਾਣਾ ਸਾਹਿਬ ਵਿਖੇ ਸ਼ਹੀਦੀ ਜਾਮ ਪੀਤਾ। ਉਹਨਾਂ ਦੱਸਿਆ ਕਿ ਸ਼ਹੀਦਾਂ ਦੀ ਇਸ ਮਿਸਲ ਦਾ ਹੈਡਕੁਆਰ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਚਰਨ ਧੂੜ ਛਾਉਣੀ ਨਿਹੰਗ ਸਿੰਘਾਂ ਗੜ੍ਹਸ਼ੰਕਰ ਵਿਖੇ ਹੈ ਅਤੇ ਅੱਜ ਸਮੁੱਚਾ ਪੰਥ ਖਾਲਸਾ ਇਕੱਤਰ ਕਰਕੇ ਜੱਥੇਦਾਰ ਬਾਬਾ ਜਸਪਾਲ ਸਿੰਘ ਚਾਚੋਕੀ ਨੂੰ ਜੱਥੇਬੰਦੀ ਦੇ ਮੀਤ ਜੱਥੇਦਾਰ ਥਾਪਿਆ ਹੈ। ਇਸ ਮੌਕੇ ਨਵ-ਨਿਯੁਕਤ ਮੀਤ ਜੱਥੇਦਾਰ ਬਾਬਾ ਜਸਪਾਲ ਸਿੰਘ ਚਾਚੋਕੀ ਵਲੋਂ ਬਾਬਾ ਮਲਕੀਤ ਸਿੰਘ ਅਕਾਲੀ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ। ਨਾਲ ਹੀ ਉਹਨਾਂ ਮੀਤ ਜੱਥੇਦਾਰ ਵਜੋਂ ਜਿੰਮੇਵਾਰੀ ਦੇਣ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਉਹ ਮਿਲੀ ਸੇਵਾ ਨੂੰ ਤਨਦੇਹੀ ਦੇ ਨਾਲ ਨਿਭਾਉਣ ਦਾ ਪੁਰਜੋਰ ਯਤਨ ਕਰਨਗੇ। ਉਹਨਾਂ ਭਰੋਸਾ ਦਿੱਤਾ ਕਿ ਜੱਥੇਬੰਦੀ ਨੂੰ ਜਲਦੀ ਹੀ ਵਿਸਥਾਰ ਦਿੰਦਿਆਂ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਿਆ ਜਾਵੇਗਾ ਅਤੇ ਧਰਮ ਪ੍ਰਚਾਰ ਦੀ ਮੁਹਿਮ ਨੂੰ ਵੱਡੀ ਪੱਧਰ ਤੇ ਆਰੰਭਿਆ ਜਾਵੇਗਾ। ਇਸ ਮੌਕੇ ਜੱਥੇਦਾਰ ਫਗਵਾੜਾ ਬਾਬਾ ਰਾਜਿੰਦਰ ਸਿੰਘ ਬੱਦਲ, ਬਾਬਾ ਜਸਵੀਰ ਸਿੰਘ ਨਵਾਂਸ਼ਹਿਰ, ਜਥੇਦਾਰ ਬਾਬਾ ਅਵਤਾਰ ਸਿੰਘ ਅੰਮ੍ਰਿਤਸਰ, ਬਾਬਾ ਜੀਵਨ ਸਿੰਘ, ਬਾਬਾ ਅਮਨਦੀਪ ਸਿੰਘ ਗੜ੍ਹਸ਼ੰਕਰ, ਜਥੇਦਾਰ ਬਾਬਾ ਸੁਖਪ੍ਰੀਤ ਸਿੰਘ ਕਟਾਣਾ, ਜਥੇਦਾਰ ਬਾਬਾ ਇੰਦਰਜੀਤ ਸਿੰਘ ਨਵਾਂਸ਼ਹਿਰ, ਜਥੇਦਾਰ ਬਾਬਾ ਸੁਖਵਿੰਦਰ ਸਿੰਘ ਬਿੱਟੂ, ਜਥੇਦਾਰ ਭੁਪਿੰਦਰ ਸਿੰਘ ਜਗਜੀਤਪੁਰ, ਭਾਈ ਮਨਜੀਤ ਸਿੰਘ ਅਕਾਲ ਫੈਡਰੇਸ਼ਨ, ਭਾਈ ਸੁਖਦੇਵ ਸਿੰਘ, ਸੋਨੂੰ ਸਾਂਪਲਾ, ਭਾਈ ਗੁਰਦੀਪ ਸਿੰਘ ਕਨੇਡਾ, ਭਾਈ ਹਰਜਿੰਦਰ ਸਿੰਘ ਸਾਬੀ ਯੂ.ਕੇ., ਬਲਦੇਵ ਸਿੰਘ ਚਾਚੋਕੀ, ਪ੍ਰਦੀਪ ਸਿੰਘ ਬਸਰਾ, ਭਾਈ ਤਰਲੋਚਨ ਸਿੰਘ ਯੂ.ਕੇ., ਸਟੇਟ ਅਵਾਰਡੀ ਪਿ੍ਰੰਸੀਪਲ ਹਰਮੇਸ਼ ਲਾਲ ਘੇੜਾ, ਨਰਿੰਦਰ ਸਿੰਘ ਕੌਂਸਲਰ ਚਾਚੋਕੀ, ਸੁਖਪਾਲ ਸਿੰਘ ਚਾਚੋਕੀ, ਪੁਰਸ਼ੋਤਮ ਲਾਲ, ਮੇਜਰ ਸਿੰਘ ਘੁੜਕਾ, ਹਰਮੇਸ਼ ਸਿੰਘ ਘੁੜਕਾ ਮੈਨੇਜਰ ਆਦਿ ਹਾਜਰ ਸਨ।

ਤਸਵੀਰ ਕੈਪਸ਼ਨ- ਬਾਬਾ ਜਸਪਾਲ ਸਿੰਘ ਚਾਚੋਕੀ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਜਥੇਦਾਰ ਬਾਬਾ ਮਲਕੀਤ ਸਿੰਘ ਅਕਾਲੀ ਅਤੇ ਹੋਰ।