
Skip to content
ਜਲੰਧਰ (ਇਸ਼ਾਂਤ ਮਲਹੋਤਰਾ) : ਜਲੰਧਰ ਦੇ ਵਾਹਨ ਚਾਲਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਪਹਿਲਾਂ ਵਾਂਗ ਆਸਾਨ ਨਹੀਂ ਰਹੇਗਾ। ਜਲੰਧਰ ਪੁਲਿਸ ਵੱਲੋਂ ਆਧੁਨਿਕ ਤਕਨੀਕ ਨਾਲ ਔਨਲਾਈਨ ਚਲਾਨ ਪ੍ਰਣਾਲੀ ਲਾਗੂ ਕੀਤੀ ਗਈ ਹੈ, ਜੋ ਅੱਜ, ਸੋਮਵਾਰ 29 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ।ਇਸ ਪ੍ਰਣਾਲੀ ਦੇ ਤਹਿਤ ਜੇਕਰ ਕੋਈ ਡਰਾਈਵਰ ਜ਼ੈਬਰਾ ਕਰਾਸਿੰਗ ਪਾਰ ਕਰਦਾ ਹੈ, ਗਲਤ ਪਾਸੇ ਤੋਂ ਵਾਹਨ ਦੌੜਾਉਂਦਾ ਹੈ ਜਾਂ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸਦਾ ਚਲਾਨ ਸਿੱਧਾ ਘਰ ਭੇਜਿਆ ਜਾਵੇਗਾ। ਇਸ ਲਈ ਸ਼ਹਿਰ ਦੇ ਮੁੱਖ ਚੌਰਾਹਿਆਂ — ਪੀਏਪੀ ਚੌਕ, ਬੀਐਸਐਫ ਚੌਕ, ਬੀਐਮਸੀ ਚੌਕ, ਗੁਰੂ ਨਾਨਕ ਮਿਸ਼ਨ ਚੌਕ ਅਤੇ ਨਕੋਦਰ ਚੌਕ ‘ਤੇ ਵਿਸ਼ੇਸ਼ ਚੌਕੀਆਂ ਸਥਾਪਿਤ ਕੀਤੀਆਂ ਗਈਆਂ ਹਨ। ਇਨ੍ਹਾਂ ਥਾਵਾਂ ‘ਤੇ ਸਪੱਸ਼ਟ ਜ਼ੈਬਰਾ ਲਾਈਨਾਂ ਵੀ ਬਣਾਈਆਂ ਗਈਆਂ ਹਨ ਤਾਂ ਜੋ ਨਿਯਮ ਪਾਲਣਾ ਸੁਨਿਸ਼ਚਿਤ ਹੋ ਸਕੇ।1000 ਤੋਂ ਵੱਧ ਸੀਸੀਟੀਵੀ ਕੈਮਰੇ ਸੜਕਾਂ ‘ਤੇ ਤੈਨਾਤਸ਼ਹਿਰ ਵਿੱਚ ਪਹਿਲਾਂ ਹੀ 1000 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਜਾ ਚੁੱਕੇ ਹਨ। ਇਹ ਕੈਮਰੇ ਚੌਰਾਹਿਆਂ, ਮੁੱਖ ਬਾਜ਼ਾਰਾਂ ਅਤੇ ਵਿਅਸਤ ਸੜਕਾਂ ’ਤੇ ਲਗੇ ਹਨ, ਜੋ ਹਰ ਛੋਟੀ ਤੋਂ ਛੋਟੀ ਉਲੰਘਣਾ ਨੂੰ ਵੀ ਰਿਕਾਰਡ ਕਰਨਗੇ।ਟ੍ਰੈਫਿਕ ਪੁਲਿਸ ਮੁਤਾਬਕ, ਨਵੀਂ ਪ੍ਰਣਾਲੀ ਪੂਰੀ ਤਰ੍ਹਾਂ ਡਿਜ਼ਿਟਲ ਹੈ। ਵਾਹਨ ਦੀ ਨੰਬਰ ਪਲੇਟ ਤੁਰੰਤ ਕੈਮਰੇ ਦੁਆਰਾ ਸਕੈਨ ਹੋਵੇਗੀ ਅਤੇ ਔਨਲਾਈਨ ਸਿਸਟਮ ਨਾਲ ਜੁੜ ਕੇ ਚਲਾਨ ਤਿਆਰ ਕੀਤਾ ਜਾਵੇਗਾ। ਫਿਰ ਇਹ ਚਲਾਨ ਸਿੱਧਾ ਵਾਹਨ ਮਾਲਕ ਦੇ ਪਤੇ ‘ਤੇ ਭੇਜਿਆ ਜਾਵੇਗਾ।ਨਿਯਮ ਨਾ ਮੰਨਣ ‘ਤੇ ਕਾਨੂੰਨੀ ਕਾਰਵਾਈਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਹੈ ਕਿ ਸਮੇਂ ਸਿਰ ਚਲਾਨ ਦਾ ਭੁਗਤਾਨ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਰੂਰਤ ਪੈਣ ‘ਤੇ ਉਲੰਘਣਾ ਕਰਨ ਵਾਲਿਆਂ ਦੇ ਡਰਾਈਵਿੰਗ ਲਾਇਸੈਂਸ ਵੀ ਮੁਅੱਤਲ ਕੀਤੇ ਜਾ ਸਕਦੇ ਹਨ।ਸੜਕ ਸੁਰੱਖਿਆ ਤੇ ਸੁਚਾਰੂ ਟ੍ਰੈਫਿਕ
ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਦਮ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਨਹੀਂ, ਸਗੋਂ ਸੜਕ ਸੁਰੱਖਿਆ ਮਜ਼ਬੂਤ ਕਰਨ ਅਤੇ ਟ੍ਰੈਫਿਕ ਦੇ ਪ੍ਰਵਾਹ ਨੂੰ ਸੁਚਾਰੂ ਬਣਾਉਣ ਲਈ ਚੁੱਕਿਆ ਗਿਆ ਹੈ। ਇਸ ਲਈ ਜਨਤਾ ਨੂੰ ਨਿਯਮਾਂ ਦੀ ਪਾਲਣਾ ਕਰਨ ਅਤੇ ਪੁਲਿਸ ਨਾਲ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ।ਵੈਲਕਮ ਪੰਜਾਬ ਨਿਊਜ਼ ਪੇਪਰ ਦੇ ਮੁੱਖ ਸੰਪਾਦਕ ਸ. ਅਮਰਪ੍ਰੀਤ ਸਿੰਘ ਨੇ ਇਸ ਨਵੀਂ ਪ੍ਰਣਾਲੀ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਵਧੀਆ ਅਤੇ ਸਮੇਂ ਦੀ ਲੋੜ ਮੁਤਾਬਕ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਜਲੰਧਰ ਵਿੱਚ ਲਾਗੂ ਹੋ ਰਹੀ ਆਨਲਾਈਨ ਚਲਾਨ ਪ੍ਰਣਾਲੀ ਨਾ ਸਿਰਫ਼ ਟ੍ਰੈਫਿਕ ਅਨੁਸ਼ਾਸਨ ਕਾਇਮ ਕਰੇਗੀ, ਸਗੋਂ ਸੜਕਾਂ ‘ਤੇ ਲੋਕਾਂ ਦੀ ਸੁਰੱਖਿਆ ਵੀ ਯਕੀਨੀ ਬਣਾਵੇਗੀ। ਇਸ ਨਾਲ ਟ੍ਰੈਫਿਕ ਦੀ ਬੇਤਰਤੀਬੀ ਘਟੇਗੀ ਅਤੇ ਲੋਕਾਂ ਵਿੱਚ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਦੀ ਭਾਵਨਾ ਵਧੇਗੀ।Related