ਸਰਕਾਰੀ ਆਈ. ਟੀ. ਆਈ. (ਇ) ਮਾਡਲ ਟਾਊਨ, ਫਗਵਾੜਾ ਵਿਖੇ 2026-2027 ਦਾ ਦਾਖਲਾ ਸ਼ੂਰੁ

ਸਿਖਿਆਰਥੀਆ ਲਈ ਕਟਾਈ ਸਿਲਾਈ, ਕਢਾਈ. ਕੰਪਿਊਟਰ, ਕੋਸਮੈਟੋਲੋਜੀ (ਬਿਊਟੀ ਪਾਰਲਰ) ਦੀਆਂ ਟਰੇਡਾਂ ਚ ਭੱਵਿਖ ਬਣਾਉਣ ਦਾ ਸੁਨਹਿਰੀ ਮੌਕਾ

ਫਗਵਾੜਾ 14 ਜੁਲਾਈ   ਡਾਇਰੈਕਟਰ ਤਕਨੀਕੀ ਸਿੱਖਿਆ ਤੋਂ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਸਨਮੁਖ ਸਰਕਾਰੀ ਆਈ. ਟੀ. ਆਈ. (ਇ) ਮਾਡਲ ਟਾਊਨ, ਫਗਵਾੜਾ ਵਿਖੇ ਨਵੇਂ ਸ਼ੈਸਨ 2026-27 ਦੀ ਦੂਜੀ ਕਾਊਸਲਿੰਗ ਦਾ ਦਾਖਲਾ 19 ਜੁਲਾਈ 2026 ਨੂੰ ਸ਼ੁਰੂ ਹੋ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਰਾਣੀ ਨੇ ਦੱਸਿਆ ਹੈ ਕਿ ਸੰਸਥਾ ਵਿੱਚ ਕਟਾਈ ਸਿਲਾਈ, ਕਢਾਈ. ਕੰਪਿਊਟਰ, ਕੋਸਮੈਟੋਲੋਜੀ (ਬਿਊਟੀ ਪਾਰਲਰ) ਦੀਆਂ ਟਰੇਡਾਂ ਦਾ ਦਾਖਲਾ ਹੋ ਰਿਹਾ ਹੈ ਇਹਨਾਂ ਕੋਰਸਾਂ ਵਿੱਚ ਦਾਖਲਾ ਲੈਣ ਦੇ ਇਛੁੱਕ ਸਿਖਿਆਰਥੀ ਆਈ. ਟੀ. ਆਈ. (ਇ) ਫਗਵਾੜਾ ਵਿਖੇ ਪਹੁੰਚ ਕੇ ਦਾਖਲਾ ਲੈ ਸਕਦੇ ਹਨ ਦੱਸਣਯੋਗ ਹੈ ਕਿ ਇਹ ਸਾਡੇ ਕੋਰਸ ਸਾਲ ਦੇ ਹਨ ਕੋਰਸ ਦੇ ਜਰਨਲ ਕੈਟਾਗਰੀ ਦੇ ਸਿਖਿਆਰਥੀਆਂ ਦੀ ਸਲਾਨਾ ਫੀਸ 3500 ਰੁਪਏ ਕੇਵਲ ਹਨ ਜੋ ਕਿ 4 ਤਿਮਾਹੀ ਕਿਸ਼ਤਾਂ ਵਿੱਚ ਲਈ ਜਾਵੇਗੀ ਅਨੂਸੂਚਿਤ ਜਾਤੀ ਦੇ ਸਿਖਿਆਰਥੀਆਂ ਜਿਨ੍ਹਾਂ ਦੇ ਮਾਪਿਆਂ ਦੀ ਆਮਦਨ 2.50 ਲੱਖ ਤੋਂ ਘੱਟ ਹੈ ਉਹਨਾਂ ਨੂੰ ਆਮਦਨ ਸਰਟੀਫਿਕੇਟ ਪੇਸ਼ ਕਰਨ ਤੇ ਟਿਊਸ਼ਨ ਫੀਸ ਮਾਫ ਕਰ ਦਿੱਤੀ ਜਾਵੇਗੀ ਇਨ੍ਹਾਂ ਸਿੱਖਿਆਰਥੀਆਂ ਦੀ ਸਲਾਨਾ ਫੀਸ 150 ਰੁਪਏ ਲਈ ਜਾਵੇਗੀ ਅਤੇ ਸਰਕਾਰ ਦੀ ਪੋਸਟ ਮੈਟਰਿਕ ਸਕਲਾਰਸ਼ਿਪ ਦੇ ਅਧੀਨ ਵਜ਼ੀਫਾ ਵੀ ਦਿੱਤਾ ਜਾਵੇਗਾ ਸ੍ਰੀਮਤੀ ਸੁਨੀਤਾ ਰਾਣੀ ਨੇ ਦੱਸਿਆ ਹੈ ਕਿ ਇਹ ਸਮੁੱਚੇ ਕੋਰਸ ਕਰਨ ਉਪਰੰਤ ਸਕਿੱਲ ਦੀ ਮੁਹਾਰਤ ਹਾਸਲ ਕਰਕੇ ਸਿੱਖਿਆਰਥੀ ਸਰਕਾਰੀ ਨੌਕਰੀ, ਮਲਟੀਨੈਸ਼ਨਲ ਕੰਪਨੀ, ਵਿਦੇਸ਼ ‘ਚ ਸਵੈ-ਰੋਜ਼ਗਾਰ ਪ੍ਰਾਪਤ ਕਰਕੇ ਆਪਣਾ ਭਵਿੱਖ ਸੁਆਰ ਸਕਦੇ ਹਨ