
Skip to content
ਫ਼ਰੀਦਕੋਟ/ ਜੈਤੋ 22 ਅਗਸਤ(ਵਿਪਨ ਮਿੱਤਲ) :– ਭਾਰਤ ਮਾਤਾ ਅਭਿਨੰਦਨ ਸੰਗਠਨ ਵੱਲੋਂ ਸੰਗਠਨ ਦੇ ਸੂਬਾ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਦੇ ਜਨਮ ਦਿਨ ਮੌਕੇ ਪਬਲਿਕ ਮਿਡਲ ਸਕੂਲ ਵਿੱਚ ਵਿਦਿਆਰਥੀਆਂ ਲਈ ਦੰਦਾਂ ਦੀ ਜਾਂਚ ਕੈਂਪ ਦਾ ਆਯੋਜਨ ਸੰਗਠਨ ਦੇ ਸ਼ਹਿਰੀ ਪ੍ਰਧਾਨ ਕਸ਼ਮੀਰੀ ਲਾਲ ਘਣੀਆਵਾਲੇ ਅਤੇ ਜਨਰਲ ਸਕੱਤਰ ਨਰੇਸ਼ ਮਿੱਤਲ ਦੀ ਯੋਗ ਅਗਵਾਈ ਵਿਚ ਕੀਤਾ ਗਿਆ। ਇਸ ਕੈਂਪ ਵਿੱਚ ਲਾਈਨ ਜਨਰਲ ਹਸਪਤਾਲ ਦੇ ਦੰਦਾਂ ਦੇ ਮਾਹਿਰ ਡਾ੦ ਅਮਨਪ੍ਰੀਤ ਕੌਰ ਨੇ 156 ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਰੋਜ਼ਾਨਾ ਦੰਦ ਸਾਫ਼ ਕਰਨ ਲਈ ਪ੍ਰੇਰਿਤ ਕੀਤਾ। ਉਪਰੋਕਤ ਪ੍ਰੋਗਰਾਮ ਵਿੱਚ ਬ੍ਰਾਹਮਣ ਵਿਕਾਸ ਮੰਚ ਫਰੀਦਕੋਟ ਦੇ ਜ਼ਿਲ੍ਹਾ ਸਰਪ੍ਰਸਤ ਪੰਡਿਤ ਰਾਜਕੁਮਾਰ ਸ਼ਰਮਾ ਜੀ ਬੱਤੋਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਉਨ੍ਹਾ ਆਪਣੇ ਸੰਬੋਧਨ ਵਿੱਚ ਸੰਗਠਨ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਅਤੇ ਸੰਗਠਨ ਦੇ ਸੂਬਾ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਅਸ਼ੀਰਵਾਦ ਦਿੱਤਾ। ਇਸ ਮੌਕੇ ਸਟੇਜ ਸੰਚਾਲਨ ਕਰਦੇ ਹੋਏ ਜਨਰਲ ਸਕੱਤਰ ਨਰੇਸ਼ ਮਿੱਤਲ ਨੇ ਕਿਹਾ ਕਿ ਸੰਗਠਨ ਵੱਲੋਂ ਸਾਰੇ 156 ਵਿਦਿਆਰਥੀਆਂ ਨੂੰ ਟੁੱਥਪੇਸਟ ਅਤੇ ਟੁੱਥਬ੍ਰਸ਼ ਦਿੱਤੇ ਗਏ ਹਨ ਅਤੇ ਇਲਾਜ ਦੀ ਜ਼ਰੂਰਤ ਵਾਲੇ 6 ਬੱਚਿਆਂ ਦਾ ਇਲਾਜ ਲਾਇਨ ਜਨਰਲ ਹਸਪਤਾਲ ਵਿਖੇ ਮੁਫ਼ਤ ਕੀਤਾ ਜਾਵੇਗਾ।ਸੰਗਠਨ ਦੇ ਸੂਬਾ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਨੇ ਆਪਣੇ ਸੰਬੋਧਨ ਵਿੱਚ ਸੰਗਠਨ ਬਾਰੇ ਦੱਸਿਆ ਕਿ ਇਹ ਇੱਕ ਅਜਿਹਾ ਸੰਗਠਨ ਹੈ ਜੋ 11 ਸਤੰਬਰ ਨੂੰ “ਭਾਰਤ ਮਾਤਾ ਅਭਿਨੰਦਨ ਦਿਵਸ” ਵਜੋਂ ਮਨਾਉਂਦਾ ਹੈ, ਜਿਸ ਦਿਨ ਸਵਾਮੀ ਵਿਵੇਕਾਨੰਦ ਨੇ 1893 ਵਿੱਚ ਅਮਰੀਕਾ ਵਿੱਚ ਭਾਰਤ ਦਾ ਸ਼ਾਨਦਾਰ ਸਵਾਗਤ ਕੀਤਾ ਸੀ। ਇਹ ਸੰਗਠਨ ਦੇਸ਼ ਭਗਤੀ ਨੂੰ ਉਤਸ਼ਾਹਿਤ ਕਰਨ, ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਦੇ ਨਾਲ-ਨਾਲ ਗਊ ਸੇਵਾ ਅਤੇ ਦੇਸ਼ ਸੇਵਾ ਵਰਗੇ ਕੰਮਾਂ ਵਿੱਚ ਸਰਗਰਮ ਹੈ ਅਤੇ ਉਨ੍ਹਾ ਅਗੇ ਦੱਸਿਆ ਕਿ ਉਨ੍ਹਾ ਨੇ ਇਸ ਸਕੂਲ ਨੂੰ ਇਸ ਪ੍ਰੋਗਰਾਮ ਲਈ ਚੁਣਿਆ ਕਿਉਂਕਿ ਉਹ ਵੀ ਚਾਰ ਦਹਾਕੇ ਪਹਿਲਾਂ ਇਸ ਸਕੂਲ ਦੇ ਵਿਦਿਆਰਥੀ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਹ ਸਕੂਲ ਆਪਣੇ ਸਮੇਂ ਦੇ ਸਭ ਤੋਂ ਵਧੀਆ ਸਕੂਲਾਂ ਵਿੱਚੋਂ ਇੱਕ ਰਿਹਾ ਹੈ। ਇੱਥੇ ਮੌਜੂਦ ਜ਼ਿਆਦਾਤਰ ਪਤਵੰਤੇ ਇਸ ਸਕੂਲ ਦੇ ਵਿਦਿਆਰਥੀ ਰਹੇ ਹਨ। ਸਕੂਲ ਪ੍ਰਿੰਸੀਪਲ ਮੈਡਮ ਬੇਬੀ ਰਾਣੀ ਅਤੇ ਮਧੂਬਾਲਾ ਗੋਇਲ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸੰਗਠਨ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮਹਿਮਾਨ ਪੰਡਿਤ ਰਾਜਕੁਮਾਰ ਸ਼ਰਮਾ ਤੋਂ ਇਲਾਵਾ ਪੰਡਿਤ ਸੁਸ਼ੀਲ ਕੁਮਾਰ ਸ਼ਰਮਾ, ਮੇਜਰ ਸਿੰਘ, ਸੁਮੇਸ਼ ਕੋਚਰ ਆਦਿ ਮੌਜੂਦ ਸਨ। ਉਪਰੋਕਤ ਪ੍ਰੋਗਰਾਮ ਦੀ ਸਫਲਤਾ ਵਿੱਚ ਸੇਵਾਮੁਕਤ ਅਧਿਆਪਕ ਰਮੇਸ਼ ਬਾਂਸਲ, ਵਿਕਾਸ ਗੋਇਲ ਰਾਈਸ, ਲੋਕੇਸ਼ ਜਿੰਦਲ, ਯੋਗੇਸ਼ ਬਾਂਸਲ ਲਾਈਟ, ਰਾਜਵੀਰ ਕੌਰ, ਪ੍ਰਵੀਨ ਜਿੰਦਲ, ਸੱਤਿਆ ਦੇਵੀ, ਬਲਜਿੰਦਰ ਕੌਰ ਅਤੇ ਸੀਮਾ ਰਾਣੀ ਦਾ ਵਿਸ਼ੇਸ਼ ਯੋਗਦਾਨ ਰਿਹਾ।Related