
Skip to content

ਜਲੰਧਰ ( ਨਵੀਨ ਪੁਰੀ) – ਅੱਜ ਸਵੇਰੇ ਲਾਡੋ ਵਾਲੀ ਰੋਡ ‘ਤੇ ਨੇੜੇ ਗਵਰਨਮੈਂਟ ਸਕੂਲ ਦੇ ਅੱਗੇ ਇੱਕ ਵੱਡਾ ਪੇੜ ਡਿੱਗ ਜਾਣ ਕਾਰਨ ਆਵਾ-ਗਮਨ ਪੂਰੀ ਤਰ੍ਹਾਂ ਰੁੱਕ ਗਿਆ। ਦਰਖ਼ਤ ਡਿੱਗਣ ਨਾਲ ਲੋਕਾਂ ਲਈ ਆਉਣਾ-ਜਾਣਾ ਮੁਸ਼ਕਲ ਹੋ ਗਿਆ ਹੈ। ਸਭ ਤੋਂ ਵੱਡੀ ਸਮੱਸਿਆ ਸਕੂਲ ਦੇ ਬੱਚਿਆਂ ਲਈ ਖੜੀ ਹੋ ਗਈ ਹੈ ਕਿਉਂਕਿ ਸਵੇਰੇ ਉਹਨਾਂ ਨੂੰ ਸਕੂਲ ਜਾਣ ਵਿੱਚ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਦੇਣ ਦੇ ਬਾਵਜੂਦ ਵੀ ਹੁਣ ਤੱਕ ਕੋਈ ਪਰਸ਼ਾਸਨਕ ਅਧਿਕਾਰੀ ਜਾਂ ਟੀਮ ਮੌਕੇ ‘ਤੇ ਨਹੀਂ ਪਹੁੰਚੀ। ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦੀ ਨਾਲ ਪੇੜ ਨੂੰ ਹਟਾਇਆ ਜਾਵੇ ਤਾਂ ਜੋ ਸੜਕ ਦਾ ਆਵਾਜਾਈ ਪ੍ਰਬੰਧ ਸਧਾਰਨ ਹੋ ਸਕੇ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
Related