Skip to content
ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਹੜ੍ਹਾਂ ਦੀ ਬਰਬਾਦੀ ਨਾਲ ਜਿੱਥੇ ਅੰਤਾਂ ਦਾ ਨੁਕਸਾਨ ਹੋਇਆ ਹੈ ਓਥੇ ਦਾਨੀ ਲੋਕਾਂ ਦੀ ਵੀ ਕਮੀ ਨਹੀਂ ਹੈ। ਅਜਿਹੀ ਹੀ ਇੱਕ ਮਿਸਾਲ ਫ਼ਿਰੋਜ਼ਪੁਰ ਵਿੱਚ ਵੇਖਣ ਨੂੰ ਮਿਲੀ। ਜਾਣਕਾਰੀ ਅਨੁਸਾਰ ਹੰਭਲਾ ਫਾਊਂਡੇਸ਼ਨ ਪੰਜਾਬ ਵੱਲੋਂ ਪਿਛਲੇ ਦਿਨੀਂ ਭਾਰਤ ਦੇ ਆਖਰੀ ਟਾਪੂ ਨੁਮਾ ਪਿੰਡ ਕਾਲੂ ਵਾਲਾ ਚ ਸਰਵੇ ਕੀਤਾ ਗਿਆ ਸੀ। ਓਥੋਂ ਦੇ ਹਲਾਤਾਂ ਨੂੰ ਆਪਣੇ ਸਹਿਯੋਗੀਆਂ ਅਤੇ ਦਾਨੀ ਸੱਜਣਾਂ ਨਾਲ ਸ਼ੇਅਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਦੋ ਗਾਵਾਂ ਕਾਲੂ ਵਾਲਾ ਦੇ ਪਰਵਾਰਾਂ ਨੂੰ ਭੇਂਟ ਕਰ ਦਿੱਤੀਆਂ। ਪਿੰਡ ਕਾਲੂ ਵਾਲਾ ਦੇ ਮੱਖਣ ਸਿੰਘ ਜਿਸ ਦੀ ਇਕ ਮੱਝ ਮਰ ਗਈ ਸੀ ਅਤੇ ਜਸਵੰਤ ਸਿੰਘ ਜਿਸ ਦੇ ਤਿੰਨ ਪਸ਼ੂ ਮਰ ਗਏ ਸਨ ਨੂੰ ਇੱਕ ਗਾਂ ਭੇਂਟ ਕੀਤੀ ਗਈ। ਅੱਜ ਇਥੇ ਹੰਭਲਾ ਫਾਊਂਡੇਸ਼ਨ ਦੇ ਡਾਕਟਰ ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ ਤੇ ਸੁਖਵਿੰਦਰ ਸੁੱਖ ਵੱਲੋਂ ਇਹਨਾ ਪਰਿਵਾਰਾਂ ਨੂੰ ਦਾਨੀ ਸੱਜਣਾ ਨਾਲ ਮਿਵਾਇਆ ਗਿਆ।
ਗੱਲਬਾਤ ਕਰਦਿਆਂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਕਿਹਾ ਕਿ ਹੰਭਲਾ ਫਾਊਂਡੇਸ਼ਨ ਦੇ ਜਰੀਆਂ ਓਹਨਾ ਨੂੰ ਇਹਨਾਂ ਹੜ੍ਹ ਪੀੜ੍ਹਤ ਪਰਿਵਾਰਾਂ ਦਾ ਪਤਾ ਲੱਗਾ ਸੀ। ਜਿਸ ਤੋਂ ਬਾਅਦ ਮੇਰੀ ਅਮਰੀਕਾ ਰਹਿੰਦੇ ਧੀ ਡਾਕਟਰ ਮਨਦੀਪ ਕੌਰ ਜੁਆਈ ਜਸਕੀਰਤ ਸਿੰਘ ਗਿੱਲ ਅਤੇ ਇੱਕ ਮੈਂ ਆਪਣੇ ਵੱਲੋਂ ਗਾਂ ਦੇਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਤੇ ਡਾਕਟਰ ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ, ਸੁਖਵਿੰਦਰ ਸੁੱਖ, ਡਾਕਟਰ ਗੁਰਚਰਨ ਸਿੰਘ ਨੂਰਪੁਰ, ਸੁਖਦੇਵ ਸਿੰਘ ਬਲਾਕ ਪ੍ਰਧਾਨ, ਨੋਹਨ ਸਿੰਘ ਨੰਬਰਦਾਰ, ਭਜਨ ਸਿੰਘ, ਪ੍ਰੀਤਮ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਲੋਂਗੋਦੇਵਾ, ਦਵਿੰਦਰ ਸਿੰਘ ਸੈਕਟਰੀ, ਮਲਕੀਤ ਸਿੰਘ ਅਲੀਪੁਰ, ਗੁਲਜ਼ਾਰ ਸਿੰਘ, ਫੂਲਾ ਸਿੰਘ, ਪਵਨਦੀਪ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਾਰੰਗ ਪ੍ਰਧਾਨ, ਬਲਕਾਰ ਸਿੰਘ ਰੱਤਾ ਖੇੜਾ, ਪਰਮਿੰਦਰ ਭੁੱਲਰ, ਸ਼ਮਸ਼ੇਰ ਸੰਮਾ ਆਦਿ ਹਾਜ਼ਰ ਸਨ।
Related