ਜਲੰਧਰ 20 ਮਈ (ਵਿੱਕੀ ਸੂਰੀ ) ਹਲਕਾ ਲੋਕ ਸਭਾ ਜਲੰਧੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਮੁਹੱਲਾ ਹਰਦੀਪ ਨਗਰ ਵਿਖੇ ਭਰਵੀਂ ਮੀਟਿੰਗ ਕਰਵਾਈ ਗਈ ਜਿਸ ਦਾ ਆਯੋਜਨ ਮਹਿੰਦਰ ਸਿੰਘ ਜੰਬਾ ਸੀਨੀਅਰ ਅਕਾਲੀ ਆਗੂ ਵਲੋਂ ਰਣਜੀਤ ਸਿੰਘ ਰਾਣਾ ਮੈਂਬਰ ਪੀਏਸੀ ਦੇ ਨਿਰਦੇਸ਼ਾਂ ਤੇ ਕੀਤਾ ਗਿਆ। ਜਿਸ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਅਕਾਲੀ ਜਥਾ ਜਲੰਧਰ ਸ਼ਹਿਰੀ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਕਾਂਗਰਸ ਭਜਪਾ ਤੇ ਆਮ ਆਦਮੀ ਪਾਰਟੀ ਦਾ ਇਕੋ ਇਕ ਏਜੰਡਾ ਜਨਤਾ ਨੂੰ ਵੋਟਾਂ ਦੌਰਾਨ ਗੁੰਮਰਾਹ ਕਰਕੇ ਵੋਟਾਂ ਵਟੋਰਨਾ ਹੈ। ਜਿਹਨਾਂ ਵਲੋਂ ਕਦੇ ਵੀ ਕੀਤੇ ਹੋਏ ਵਾਦੇ ਜਨਤਾ ਨਾਲ ਪੂਰੇ ਨਹੀਂ ਕੀਤੇ। ਭਾਜਪਾ ਵਲੋਂ ਦੇਸ਼ ਅੰਦਰ ਸੰਵਿਧਾਨ ਦੇ ਕਾਨੂੰਨ ਪ੍ਰਤੀ ਦੋਹਰੇ ਨਾਪ ਦੰਡ ਅਪਣਾਏ ਜਾ ਰਹੇ ਹਨ। ਬੰਦੀ ਸਿੰਘ ਦੀ ਬਣਦੀ ਰਿਹਾਈ ਤੇ ਭਾਜਪਾ ਨੇ ਸਾਰੇ ਕਾਨੂੰਨ ਛਿੱਕੇ ਟੰਗ ਦਿੱਤੇ ਹਨ। 95 ਪ੍ਰਤੀਸ਼ਤ ਕੁਰਬਾਨੀਆਂ ਕਰਨ ਵਾਲੀ ਕੌਮ ਨਾਲ ਨਿਰੰਤਰ ਸਰਕਾਰਾਂ ਵਿਤਕਰਾ ਕਰਦੀਆਂ ਆ ਰਹੀਆਂ ਹਨ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੈਂਬਰ ਪੀਏਸੀ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਵਲੋਂ ਦਿੱਤੇ ਫਤਵੇ ਦਾ ਜਨਾਜਾ ਕੱਢ ਕੇ ਰੱਖ ਦਿੱਤਾ ਹੈ। ਜਨਤਾ ਨੂੰ ਗਾਰੰਟੀਆਂ ਦੇ ਨਾਮ ਤੇ ਗੁੰਮਰਾਹ ਕਰਕੇ ਸੱਤਾ ਹਾਸਲ ਕੀਤੀ ਜਿਸ ਕਾਰਨ ਜਨਤਾ ਦਾ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਜੰਬਾ, ਰਾਜ ਕੁਮਾਰ ਜੈਸਵਾਲ ਸਰਕਲ ਪ੍ਰਧਾਨ ਯੂਥ ਵਿੰਗ, ਲਾਲ ਚੰਦ, ਬਲਦੇਵ ਸਿੰਘ ਰੀ ਇੰਸਪੈਕਟਰ ਜਸਪਾਲ ਸਿੰਘ ਸਾਬਾ, ਸੁੱਖਾ ਸਿੰਘ ਠੇਕੇਦਾਰ, ਬੰਟੀ ਸਰਿਆਲ, ਇੰਦਰ ਸਿੰਘ ਖਿੰਡਾ, ਮੁਖਤਾਵਰ ਸਿੰਘ ਖਿੰਡਾ, ਈਮਾਨਦੀਪ ਸਿੰਘ ਰਾਜਾ, ਅਮਰੀਕ ਸਿੰਘ, ਕਾਬਲ ਸਿੰਘ, ਅਜੈ ਯਾਦਵ, ਹਰਜਿੰਦਰ ਸਿੰਘ ਭੱਚੂ, ਅਵਤਾਰ ਸਿੰਘ ਜੱਜ, ਵਿਸ਼ਾਲ ਗੁਪਤਾ, ਅਸ਼ੋਕ ਕਪੂਰ, ਹਰਦੀਪ ਸਿੰਘ ਪੱਪਾ, ਸੋਹਨ ਸਿੰਘ, ਮਨੋਜ ਕੁਮਾਰ, ਜਗਜੀਤ ਸਿੰਘ, ਬਖਸ਼ੀਸ ਸਿੰਘ, ਰਾਹੁਲ ਸਹੋਤਾ, ਸਤਨਾਮ ਸਿੰਘ ਸ਼ਾਮਲ ਸਨ।