
Skip to content
ਜਲੰਧਰ : ਪੰਜਾਬ ਦੀ ਰਾਜਨੀਤੀ ਵਿੱਚ ਆਏ ਤਾਜ਼ਾ ਬਦਲਾਵਾਂ ਤੋਂ ਬਾਅਦ ਹੁਣ ਜਲੰਧਰ ਦੀ ਸਿਆਸਤ ਵਿੱਚ ਵੀ ਵੱਡੇ ਬਦਲਾਅ ਦੇ ਸੰਕੇਤ ਮਿਲਣ ਲੱਗ ਪਏ ਹਨ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਅਤੇ ਸਾਬਕਾ ਕ੍ਰਿਕੇਟਰ ਹਰਭਜਨ ਸਿੰਘ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼ਹਿਰ ਦੀ ਰਾਜਨੀਤੀ ਵਿੱਚ ਨਵੇਂ ਸਮੀਕਰਨ ਬਣਦੇ ਨਜ਼ਰ ਆ ਰਹੇ ਹਨ।ਅਸ਼ੋਕ ਮਿੱਤਲ ਪਿਛਲੇ ਸਮੇਂ ਦੌਰਾਨ ਜਲੰਧਰ ਦੀ ਸਿਆਸਤ ਵਿੱਚ ਪ੍ਰਭਾਵਸ਼ਾਲੀ ਚਿਹਰਾ ਰਹੇ ਹਨ ਅਤੇ ਨਗਰ ਨਿਗਮ ਤੇ ਉਪ-ਚੋਣਾਂ ਵਿੱਚ ਉਨ੍ਹਾਂ ਦੀ ਭੂਮਿਕਾ ਅਹਿਮ ਮੰਨੀ ਜਾਂਦੀ ਰਹੀ ਹੈ। ਉਨ੍ਹਾਂ ਦੇ ਭਾਜਪਾ ਵਿੱਚ ਜਾਣ ਨਾਲ ਸ਼ਹਿਰ ਦੇ ਪੱਛਮੀ, ਕੈਂਟ, ਕੇਂਦਰੀ ਅਤੇ ਉੱਤਰੀ ਹਲਕਿਆਂ ਵਿੱਚ ਪਾਰਟੀ ਦੀ ਸਥਿਤੀ ਮਜ਼ਬੂਤ ਹੋਣ ਦੀ ਚਰਚਾ ਹੈ। ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ‘ਆਪ’ ਲਈ ਸੰਗਠਨਾਤਮਕ ਝਟਕਾ ਸਾਬਤ ਹੋ ਸਕਦਾ ਹੈ।ਦੂਜੇ ਪਾਸੇ ਹਰਭਜਨ ਸਿੰਘ ਭੱਜੀ ਦੇ ਭਾਜਪਾ ਨਾਲ ਜੁੜਨ ਨਾਲ ਪਾਰਟੀ ਨੂੰ ਇੱਕ ਲੋਕਪ੍ਰਿਯ ਸਿੱਖ ਚਿਹਰਾ ਅਤੇ ਨੌਜਵਾਨਾਂ ਵਿੱਚ ਪਛਾਣ ਵਾਲਾ ਨੇਤਾ ਮਿਲਿਆ ਹੈ। ਸਿਆਸੀ ਹਲਕਿਆਂ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਖੇਡ ਪ੍ਰਬੰਧਨ ਨਾਲ ਜੁੜੀ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ।ਰਾਜਨੀਤਿਕ ਵਿਸ਼ਲੇਸ਼ਕਾਂ ਅਨੁਸਾਰ ਮਿੱਤਲ ਅਤੇ ਭੱਜੀ ਦੀ ਜੋੜੀ ਆਉਣ ਵਾਲੇ ਦਿਨਾਂ ਵਿੱਚ ਜਲੰਧਰ ਦੀ ਰਾਜਨੀਤੀ ‘ਤੇ ਅਹਿਮ ਪ੍ਰਭਾਵ ਛੱਡ ਸਕਦੀ ਹੈ ਅਤੇ ਸ਼ਹਿਰ ਦੀ ਸਿਆਸਤ ਵਿੱਚ ਨਵੀਂ ਹਲਚਲ ਦੇ ਸੰਕੇਤ ਸਾਫ਼ ਨਜ਼ਰ ਆ ਰਹੇ ਹਨ।Related